ਬੀਐਸਐਫ ਦੇ ਜਵਾਨਾਂ ਨੂੰ ਭਾਰਤੀ ਖੇਤਰ ਵਿੱਚੋਂ ਮਿਲੀ ਪਾਕਿਸਤਾਨੀ ਬੱਚੀ
ਚੰਡੀਗੜ੍ਹ,24 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕੇ ਅਬੋਹਰ ਸੈਕਟਰ ‘ਚੋਂ ਬੀਐਸਐਫ ਦੇ ਜਵਾਨਾਂ ਨੂੰ ਇਕ ਪਾਕਿਸਤਾਨੀ ਮੂਲ ਦੀ 3-4 ਸਾਲ ਦੀ ਬੱਚੀ ਮਿਲਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬੱਚੀ ਅਣਜਾਣੇ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋ ਗਈ ਸੀ। ਬਾਅਦ ਵਿੱਚ ਇਸ ਬੱਚੀ ਨੂੰ ਭਾਰਤੀ ਜਵਾਨਾਂ ਨੇ ਮਨੁੱਖੀ ਆਧਾਰ ਤੇ ਪਾਕਿਸਤਾਨ ਰੇਂਜਰਾਂ ਨੂੰ ਸੌਂਪ ਦਿੱਤਾ ਹੈ।
https://twitter.com/BSF_Punjab/status/1506665564886159362?s=20&t=qa0o3jWGUp5FwUkFWl368g























