ਕੋਰੋਨਾ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਕੋਵਿਡ 19 ਦੇ ਉਪਾਵਾਂ ਵਿੱਚੋਂ ਹਟਾਇਆ ਆਫ਼ਤ ਪ੍ਰਬੰਧਨ ਐਕਟ
ਸੂਬਿਆਂ ਨੂੰ ਵੀ ਨਿਰਦੇਸ਼ ਕੀਤੇ ਜਾਰੀ
ਚੰਡੀਗੜ੍ਹ,23 ਮਾਰਚ(ਵਿਸ਼ਵ ਵਾਰਤਾ)-ਕੇਂਦਰ ਸਰਕਾਰ ਦੇ ਸਿਹਤ ਵਿਭਾਗ ਨੇ ਕੋਵਿਡ 19 ਦੇ ਰੋਕਥਾਮ ਉਪਾਵਾਂ ਲਈ ਆਫ਼ਤ ਪ੍ਰਬੰਧਨ ਐਕਟ ਦੇ ਉਪਬੰਧਾਂ ਨੂੰ ਰੱਦ ਕਰ ਦਿੱਤਾ ਹੈ। ਜਿਸ ਅਨੁਸਾਰ ਹੁਣ ਦੇਸ਼ ਵਿੱਚ ਕਿਤੇ ਵੀ ਕੰਟੇਨਮੈਂਟ ਜੋਨ ਨਹੀਂ ਬਣਾਏ ਜਾਣਗੇ ਅਤੇ ਨਾ ਹੀ ਕਰਫਿਊ ਜਾਂ ਲਾਕਡਾਉਨ ਲੱਗੇਗਾ। ਇਸ ਤੋਂ ਇਲਾਵ ਸਥਾਨਕ ਸਰਕਾਰ ਦੇ ਅਧਿਕਾਰੀ ਇਸ ਸੰਬੰਧ ਵਿੱਚ ਹੋਰ ਫੈਸਲੇ ਕਰ ਸਕਦੇ ਹਨ ।
























