ਚੋਣਾਂ ਮੁੱਕਣ ਤੋਂ ਬਾਅਦ ਵਧਣ ਲੱਗੇ ਪੈਟਰੋਲ ਤੇ ਡੀਜ਼ਲ ਮੁੱਲ
ਘਰੇਲੂ ਗੈਸ ਸਿਲੰਡਰ ਹੋਇਆ 50 ਰੁਪਏ ਮਹਿੰਗਾ
ਚੰਡੀਗੜ੍ਹ,22 ਮਾਰਚ(ਵਿਸ਼ਵ ਵਾਰਤਾ)-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ 80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਗਿਆ ਹੈ। ਹੁਣ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 96.21 ਰੁਪਏ ਪ੍ਰਤੀ ਲੀਟਰ ਹੈ ਜੋ ਪਹਿਲਾਂ 95.41 ਰੁਪਏ ਪ੍ਰਤੀ ਲੀਟਰ,ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਤੋਂ ਵੱਧ 87.47 ਰੁਪਏ ਪ੍ਰਤੀ ਲੀਟਰ ਹੈ।ਦਿੱਲੀ ਵਿੱਚ ਗੈਰ-ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦਾ ਮੁੱਲ ਹੁਣ 949.50 ਰੁਪਏ ਹੈ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਪੈਟਰੋਲ ਦੀ ਕੀਮਤ 1 ਰੁਪਏ ਵਧ ਗਈ ਹੈ ਜੋ ਕਿ ਹੁਣ 96.43 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਵੀ 1 ਰੁਪਏ ਵਧ ਕੇ 85.22 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਨਾਲ ਲੱਗਦੇ ਚੰਡੀਗੜ ‘ਚ ਪੈਟਰੋਲ ਦੀਆਂ ਕੀਮਤਾਂ ਅਸਥਿਰ ਹੋ ਰਹੀਆਂ ਹਨ। ਚੰਡੀਗੜ੍ਹ ਵਿੱਚ ਅੱਜ ਦੀ ਪੈਟਰੋਲ ਦੀ ਕੀਮਤ ₹ 95.01 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 86 ਰੁਪਏ 63 ਪੈਸੇ ਹੈ ਜੋ ਕਿ ਬੀਤੇ ਕੱਲ੍ਹ 85 ਰੁਪਏ 90 ਪੈਸੇ ਸੀ।






















