‘ਆਪ’ ਦੇ ਸੰਦੀਪ ਪਾਠਕ ਅੱਜ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦਗੀ ਭਰਨਗੇ
ਚੰਡੀਗੜ੍ਹ,21 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੀਆਂ ਰਾਜ ਸਭਾ 5 ਰਾਜ ਸੀਟਾਂ ਲਈ ਨਾਮਜ਼ਦਗੀਆਂ ਦੇ ਆਖਿਰੀ ਦਿਨ ਆਪ ਵੱਲੋਂ ਪਹਿਲੇ ਨਾਮ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੰਦੀਪ ਪਾਠਕ ਅੱਜ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦਗੀ ਭਰਨਗੇ। ਦੱਸ ਦਈਏ ਕਿ ‘ਆਪ’ ਦੀ ਪੰਜਾਬ ਜਿੱਤ ‘ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਉਹ ਕਾਫੀ ਲੰਬੇ ਸਮੇਂ ਤੋਂ ‘ਆਪ’ ਨਾਲ ਜੁੜੇ ਹੋਏ ਹਨ।























