ਗਰਮੀ ਦਾ ਮੌਸਮ ਆਉਂਦਿਆ ਹੀ ਬਿਜਲੀ ਸੰਕਟ ਵੀ ਸ਼ੁਰੂ
ਥਰਮਲ ਪਲਾਂਟਾਂ ਵਿੱਚ ਕੋਲੇ ਦੀ ਘਾਟ,ਬਿਜਲੀ ਦੇ ਕੱਟ ਕਰਨਗੇ ਪ੍ਰੇਸ਼ਾਨ
ਚੰਡੀਗੜ੍ਹ,18 ਮਾਰਚ(ਵਿਸ਼ਵ ਵਾਰਤਾ)-ਗਰਮੀ ਦਾ ਮੌਸਮ ਹਜੇ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਇਆ ਹੈ । ਏਸੀ ਵੀ ਅਜੇ ਪੂਰੀ ਤਰ੍ਹਾਂ ਚੱਲਣੇ ਸ਼ੁਰੂ ਨਹੀਂ ਹੋਏ ਹਨ ਪਰ ਬਿਜਲੀ ਦੀ ਮੰਗ ਪਿਛਲੇ ਸਾਲ ਦੀ 7 ਹਜ਼ਾਰ ਮੈਗਾਵਾਟ ਦੇ ਮੁਕਾਬਲੇ 8 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਰਹੀ ਹੈ। ਜਾਣਕਾਰੀ ਅਨੁਸਾਰ ਹੁਣ ਤੋਂ ਹੀ ਸੂਬੇ ਦੇ ਤਿੰਨ ਨਿੱਜੀ ਥਰਮਲ ਪਲਾਂਟਾਂ ਵਿੱਚ ਕੋਲੀ ਦੀ ਕਮੀ ਦਾ ਸੰਕਟ ਪੈਦਾ ਹੋ ਗਿਆ ਹੈ। ਇਨ੍ਹਾਂ ਵਿੱਚ ਗੋਇੰਦਵਾਲ ਸਾਹਿਬ, ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਸ਼ਾਮਲ ਹਨ। ਹਾਲਾਂਕਿ ਪਾਵਰਕੌਮ ਦੇ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟ ਨੂੰ ਲੈ ਕੇ ਕੋਈ ਚਿੰਤਾਜਨਕ ਸਥਿਤੀ ਨਹੀਂ ਹੈ। ਜਿਸ ਦੇ ਚੱਲਦਿਆਂ ਹੁਣ ਤੋਂ ਹੀ ਪੰਜਾਬ ਵਿੱਚ ਬਿਜਲੀ ਦੇ ਕੱਟ ਲੱਗਣੇ ਸ਼ੁਰੁੂ ਹੋ ਗਏ ਹਨ।






















