ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ 23ਵਾਂ ਦਿਨ
ਯੂਕਰੇਨ ਦੇ ਦਰਜਨਾਂ ਸ਼ਹਿਰਾਂ ਅਤੇ ਕਸਬਿਆਂ ‘ਤੇ ਹਮਲੇ ਜਾਰੀ
ਕੀਵ ਵਿੱਚ ਰੂਸੀ ਰਾਕੇਟ ਹਮਲੇ ਵਿੱਚ ਯੂਕਰੇਨੀ ਅਭਿਨੇਤਰੀ ਓਕਸਾਨਾ ਸ਼ਵੇਤਸ ਦੀ ਮੌਤ
ਚੰਡੀਗੜ੍ਹ, 18 ਮਾਰਚ (ਵਿਸ਼ਵ ਵਾਰਤਾ) ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 23ਵਾਂ ਦਿਨ ਹੈ। ਇਸੇ ਹਮਲੇ ਵਿਚ ਯੂਕਰੇਨ ਦੀ ਅਭਿਨੇਤਰੀ ਓਕਸਾਨਾ ਸ਼ਵੇਤਸ ਕੀਵ ਵਿਚ ਰੂਸੀ ਰਾਕੇਟ ਹਮਲੇ ਵਿਚ ਮਾਰੀ ਗਈ । ਕੀਵ ਤਿੰਨ ਪਾਸਿਆਂ ਤੋਂ ਰੂਸੀ ਫ਼ੌਜਾਂ ਨਾਲ ਘਿਰਿਆ ਹੋਇਆ ਹੈ ਪਰ ਹਮਲਿਆਂ ਦੇ 22ਵੇਂ ਦਿਨ ਵੀ ਰਾਜਧਾਨੀ ‘ਤੇ ਕਬਜ਼ਾ ਨਹੀਂ ਕਰ ਸਕਿਆ ਹੈ। ਕੀਵ ਦੇ ਕਾਲਿਨਿਵਕਾ ਅਤੇ ਬਰੋਵਰੀ ਉਪਨਗਰ ਵੀਰਵਾਰ ਨੂੰ ਹਮਲਿਆਂ ਦਾ ਨਿਸ਼ਾਨਾ ਸਨ। ਇਸ ਤੋਂ ਇਲਾਵਾ, ਰੂਸੀ ਬਲ ਦੱਖਣ ਵਿਚ ਯੂਕਰੇਨ ਦੇ ਕਬਜ਼ੇ ਵਾਲੇ ਸ਼ਹਿਰ ਮਾਈਕੋਲਾਈਵ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।
ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਅਨੁਸਾਰ, ਦੇਸ਼ ਭਰ ਦੇ ਦਰਜਨਾਂ ਸ਼ਹਿਰਾਂ ਅਤੇ ਕਸਬਿਆਂ ‘ਤੇ ਹਮਲੇ ਜਾਰੀ ਹਨ।