ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਡੇ-ਨਾਈਟ ਟੈਸਟ ਦਾ ਅੱਜ ਤੀਜਾ ਦਿਨ
ਚੰਡੀਗੜ੍ਹ, 14 ਮਾਰਚ (ਵਿਸ਼ਵ ਵਾਰਤਾ) ਭਾਰਤ ਅਤੇ ਸ੍ਰੀਲੰਕਾ ਵਿਚਾਲੇ ਬੈਂਗਲੁਰੂ ਵਿੱਚ ਡੇ-ਨਾਈਟ ਟੈਸਟ ਦਾ ਅੱਜ ਤੀਜੇ ਦਿਨ ਦਾ ਖੇਡ ਖੇਡਿਆ ਜਾਵੇਗਾ। ਬੈਂਗਲੁਰੂ ‘ਚ ਖੇਡੇ ਜਾ ਰਹੇ ਡੇ-ਨਾਈਟ ਟੈਸਟ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਦੇ ਸਾਹਮਣੇ 447 ਦੌੜਾਂ ਦਾ ਟੀਚਾ ਰੱਖਿਆ ਹੈ। ਜਵਾਬ ‘ਚ ਸ਼੍ਰੀਲੰਕਾ ਨੇ ਦੂਜੇ ਦਿਨ ਸਟੰਪ ਖਤਮ ਹੋਣ ਤੱਕ 1 ਵਿਕਟ ਦੇ ਨੁਕਸਾਨ ‘ਤੇ 28 ਦੌੜਾਂ ਬਣਾ ਲਈਆਂ ਸਨ।






















