ਪੁਲਾੜ ਵਿੱਚ ਪਹੁੰਚਿਆ ਰੂਸ-ਯੂਕਰੇਨ ਦਾ ਯੁੱਧ
ਰੂਸ ਨੇ ਪਾਬੰਦੀਆਂ ਨਾ ਹਟਾਉਣ ‘ਤੇ ਅਮਰੀਕੀ ਪੁਲਾੜ ਯਾਤਰੀ ਨੂੰ ਸਪੇਸ ਵਿੱਚ ਹੀ ਛੱਡਣ ਦੀ ਦਿੱਤੀ ਧਮਕੀ
ਅੰਤਰਰਾਸ਼ਟਰੀ ਸਪੇਸ ਸਟੇਸ਼ਨ ਨੂੰ ਲੈ ਕੇ ਵੀ ਜਾਰੀ ਕੀਤੀ ਚਿਤਾਵਨੀ
ਚੰਡੀਗੜ੍ਹ,13 ਮਾਰਚ(ਵਿਸ਼ਵ ਵਾਰਤਾ)-ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਦਾ ਅਸਰ ਜ਼ਮੀਨ ਤੋਂ ਲੈ ਕੇ ਪੁਲਾੜ ਤੱਕ ਦੇਖਣ ਨੂੰ ਮਿਲ ਰਿਹਾ ਹੈ । ਜਾਣਕਾਰੀ ਅਨੁਸਾਰ ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ, ਰੂਸ ਦੇ ਵਿਰੁੱਧ ਪੱਛਮੀ ਪਾਬੰਦੀਆਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਕਰੈਸ਼ ਦਾ ਕਾਰਨ ਬਣ ਸਕਦੀਆਂ ਹਨ।
ਰੂਸ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਇਕ ਅਮਰੀਕੀ ਪੁਲਾੜ ਯਾਤਰੀ ਨੂੰ ਛੱਡਣ ਅਤੇ ਉਸ ਨੂੰ ਅਮਰੀਕਾ ਵਿਚ ਕਰੈਸ਼ ਕਰਨ ਦੀ ਧਮਕੀ ਦੇਣ ਤੋਂ ਬਾਅਦ ਨਾਸਾ ਨੂੰ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।