ਇਸ ਮਹੀਨੇ 13 ਦਿਨ ਬੰਦ ਰਹਿਣਗੇ ਬੈਂਕ
ਪੜ੍ਹੋ, ਛੁੱਟੀਆਂ ਦੀ ਪੂਰੀ ਲਿਸਟ
ਚੰਡੀਗੜ੍ਹ, 1 ਮਾਰਚ(ਵਿਸ਼ਵ ਵਾਰਤਾ)ਅੱਜ ਸਾਲ ਦਾ ਤੀਜਾ ਮਹੀਨਾ ਮਾਰਚ ਸ਼ੁਰੂ ਹੋ ਗਿਆ ਹੈ। ਕੇਂਦਰੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਮਾਰਚ ਮਹੀਨੇ ਵਿੱਚ ਹੋਣ ਵਾਲੀਆਂ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਲਈ ਇਸ ਮਹੀਨੇ ਬੈਂਕਾਂ ਵਿੱਚ ਕਿਸੇ ਵੀ ਮਹੱਤਵਪੂਰਨ ਕੰਮ ਨੂੰ ਨਿਪਟਾਉਣ ਲਈ ਜਾਣ ਤੋਂ ਪਹਿਲਾਂ, ਬੈਂਕ ਦੀਆਂ ਛੁੱਟੀਆਂ ਦੀ ਸੂਚੀ ਯਕੀਨੀ ਤੌਰ ਤੇ ਚੈੱਕ ਕਰੋ। ਆਰਬੀਆਈ ਵੱਲੋਂ ਜਾਰੀ ਬੈਂਕ ਛੁੱਟੀਆਂ ਦੀ ਸੂਚੀ ਅਨੁਸਾਰ ਮਾਰਚ ਮਹੀਨੇ ਵਿੱਚ ਕੁੱਲ 13 ਦਿਨ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਮੁਤਾਬਕ ਮਾਰਚ ਮਹੀਨੇ ਵਿੱਚ ਕੁੱਲ 13 ਦਿਨ ਛੁੱਟੀਆਂ ਹੋਣਗੀਆਂ। ਇਸ ਵਿੱਚ 4 ਐਤਵਾਰ ਦੀ ਛੁੱਟੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਛੁੱਟੀ ਰਹੇਗੀ। ਇਸ ਤੋਂ ਇਲਾਵਾ 1 ਮਾਰਚ ਨੂੰ ਮਹਾਸ਼ਿਵਰਾਤਰੀ, 17 ਮਾਰਚ ਨੂੰ ਹੋਲਿਕਾ ਦਹਨ ਅਤੇ 18 ਮਾਰਚ ਨੂੰ ਹੋਲੀ ਦੀ ਛੁੱਟੀ ਹੋਵੇਗੀ।
ਦੱਸ ਦੇਈਏ ਕਿ ਬੈਂਕ ਛੁੱਟੀਆਂ ਦੀ ਸੂਚੀ ਨੂੰ ਆਰਬੀਆਈ ਨੇ ਆਪਣੀ ਵੈੱਬਸਾਈਟ ਤੇ ਸਾਂਝੀ ਕੀਤੀ ਹੈ।
ਛੁੱਟੀਆਂ ਦੀ ਪੂਰੀ ਸੂਚੀ ਇਸ ਪ੍ਰਕਾਰ ਹੈ 👇👇👇👇👇
1 ਮਾਰਚ: (ਮਹਾਸ਼ਿਵਰਾਤਰੀ)- ਅਗਰਤਲਾ, ਆਈਜ਼ੌਲ, ਚੇਨਈ, ਗੰਗਟੋਕ, ਗੁਹਾਟੀ, ਇੰਫਾਲ, ਕੋਲਕਾਤਾ, ਨਵੀਂ ਦਿੱਲੀ, ਪਣਜੀ, ਪਟਨਾ ਅਤੇ ਸ਼ਿਲਾਂਗ ਨੂੰ ਛੱਡ ਕੇ ਬਾਕੀ ਜਗ੍ਹਾ ਬੈਂਕ ਬੰਦ ਰਹਿਣਗੇ।
3 ਮਾਰਚ: (ਲੋਸਰ)- ਗੰਗਟੋਕ ‘ਚ ਬੈਂਕ ਬੰਦ
4 ਮਾਰਚ: (ਚੱਪੜ ਕੁੱਟ)- ਆਈਜ਼ੌਲ ‘ਚ ਬੈਂਕ ਬੰਦ
6 ਮਾਰਚ : ਐਤਵਾਰ
12 ਮਾਰਚ : ਸ਼ਨਿੱਚਰਵਾਰ (ਮਹੀਨੇ ਦਾ ਦੂਜਾ ਸ਼ਨਿੱਚਰਵਾਰ)
13 ਮਾਰਚ : ਐਤਵਾਰ
17 ਮਾਰਚ : (ਹੋਲਿਕਾ ਦਹਨ)- ਦੇਹਰਾਦੂਨ, ਕਾਨਪੁਰ, ਲਖਨਊ ਤੇ ਰਾਂਚੀ ‘ਚ ਬੈਂਕ ਬੰਦ ਰਹਿਣਗੇ।
18 ਮਾਰਚ: (ਹੋਲੀ/ਧੁਲੇਂਦੀ/ਡੋਲ ਜਾਤਰਾ)- ਬੈਂਗਲੁਰੂ, ਭੁਵਨੇਸ਼ਵਰ, ਚੇਨਈ, ਇੰਫਾਲ, ਕੋਚੀ, ਕੋਲਕਾਤਾ ਤੇ ਤਿਰੂਵਨੰਤਪੁਰਮ ਨੂੰ ਛੱਡ ਕੇ ਬਾਕੀ ਜਗ੍ਹਾ ਬੈਂਕ ਬੰਦ ਰਹਿਣਗੇ।
19 ਮਾਰਚ: (ਹੋਲੀ/ਯਾਓਸੰਗ) – ਭੁਵਨੇਸ਼ਵਰ, ਇੰਫਾਲ ਤੇ ਪਟਨਾ ‘ਚ ਬੈਂਕ ਬੰਦ ਰਹਿਣਗੇ।
20 ਮਾਰਚ: ਐਤਵਾਰ
22 ਮਾਰਚ: (ਬਿਹਾਰ ਦਿਵਸ)- ਪਟਨਾ ‘ਚ ਬੈਂਕ ਬੰਦ
ਮਾਰਚ 26: ਸ਼ਨਿੱਚਰਵਾਰ (ਮਹੀਨੇ ਦਾ ਚੌਥਾ ਸ਼ਨਿੱਚਰਵਾਰ)
27 ਮਾਰਚ: ਐਤਵਾਰ






















