ਪੰਜਾਬ ਸਰਕਾਰ ਦੇ 2 ਆਈਏਐਸ ਅਧਿਕਾਰੀ ਹੋਏ ਸੇਵਾਮੁਕਤ
ਚੰਡੀਗੜ੍ਹ, 28 ਫਰਵਰੀ(ਵਿਸ਼ਵ ਵਾਰਤਾ)- : ਪੰਜਾਬ ਸਰਕਾਰ ਦੇ 2 IAS ਅੱਜ ਸੇਵਾਮੁਕਤ ਹੋ ਗਏ ਹਨ, ਜਿਨ੍ਹਾਂ ‘ਚ ਸੰਜੇ ਕੁਮਾਰ IAS (1988 ਬੈਚ)ਤੇ ਮੌਜੂਦਾ ਸਮੇਂ ਐਡੀਸ਼ਨਲ ਚੀਫ ਸੈਕਟਰੀ ਟੂਰਿਜ਼ਮ ਵਿਭਾਗ ਤੇ ਸੱਭਿਆਚਾਰਕ ਮਾਮਲੇ ਵਿਭਾਗ ਸਨ । ਉਨ੍ਹਾਂ ਦੇ ਨਾਲ ਹੀ ਸੇਵਾਮੁਕਤ ਹੋਣ ਵਾਲੇ ਭੁਪਿੰਦਰਪਾਲ ਸਿੰਘ IAS ( ਬੈਚ 2011) ਜੋ ਕਿ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਡਾਇਰੈਕਟਰ ਸਨ। ਅੱਜ ਇਨ੍ਹਾਂ ਦੋਵੇਂ ਅਧਿਕਾਰੀਆਂ ਨੂੰ ਪੰਜਾਬ ਦੇ ਸਿਵਲ ਸਕੱਤਰੇਤ ਵਿਖੇ ਪੰਜਾਬ ਕਾਡਰ ਦੇ ਆਈਏਐਸ ਅਧਿਕਾਰੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪੰਜਾਬ ਦੇ ਚੀਫ ਸੈਕਟਰੀ ਸ੍ਰੀ ਅਨਿਰੁੱਧ ਤਿਵਾੜੀ ਤੋਂ ਇਲਾਵਾ ਮੈਡਮ ਰਾਜੀ ਸ੍ਰੀਵਾਸਤਵਾ, ਕੇਕੇ ਯਾਦਵ , ਵਿਕਾਸ ਅਗਰਵਾਲ, ਵਿਕਾਸ ਪ੍ਰਤਾਪ, ਵਿਵੇਕ ਪ੍ਰਤਾਪ ,ਤੇਜਵੀਰ ਸਿੰਘ, ਮੈਡਮ ਜਸਪ੍ਰੀਤ ਤਲਵਾਰ ਮੈਡਮ ਸੇਨੂੰ ਦੁੱਗਲ ਆਦਿ ਅਧਿਕਾਰੀ ਹਾਜ਼ਰ ਸਨ ।























