ਦਿੱਲੀ ਵਿੱਚ ਕੋਵਿਡ-19 ਦੇ ਨਿਯਮਾਂ ਤੋਂ ਕੁਝ ਹੱਦ ਤੱਕ ਮਿਲੀ ਰਾਹਤ
ਹੁਣ ਬਿਨਾਂ ਮਾਸਕ ਤੋਂ ਚਲਾ ਸਕੋਗੇ ਕਾਰ, ਜ਼ੁਰਮਾਨਿਆਂ ਵਿੱਚ ਵੀ ਮਿਲੀ ਕੁਝ ਰਾਹਤ
ਚੰਡੀਗੜ੍ਹ, 27 ਫਰਵਰੀ(ਵਿਸ਼ਵ ਵਾਰਤਾ) ਦਿੱਲੀ ਵਿੱਚ ਬਿਨਾਂ ਮਾਸਕ ਨਿੱਜੀ ਕਾਰਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਸੋਮਵਾਰ ਤੋਂ ਜੁਰਮਾਨਾ ਨਹੀਂ ਲਗਾਇਆ ਜਾਵੇਗਾ। ਨੈਸ਼ਨਲ ਕੈਪੀਟਲਜ਼ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐਮਏ) ਨੇ ਸ਼ਨੀਵਾਰ ਨੂੰ ਕੋਵਿਡ -19 ਸਮੀਖਿਆ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਹੈ।
ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਧਾਰਾ 3(h)(c) ਦੇ ਸਬੰਧ ਵਿੱਚ, ਜਿਸ ਵਿੱਚ ਸਾਰੀਆਂ ਜਨਤਕ ਥਾਵਾਂ ‘ਤੇ ਫੇਸ ਮਾਸਕ/ਕਵਰ ਨਾ ਪਹਿਨਣ ਨੂੰ ਅਪਰਾਧ ਬਣਾਇਆ ਗਿਆ ਹੈ, ਇਸ ਵਿਵਸਥਾ ਤਹਿਤ 28 ਫਰਵਰੀ ਤੋਂ ਨਿੱਜੀ ਚਾਰ ਪਹੀਆ ਵਾਹਨ ਵਿਚ ਇਕੱਠੇ ਯਾਤਰਾ ਕਰਨ ਵਾਲੇ ਵਿਅਕਤੀਆਂ ਤੇ ਜੁਰਮਾਨਾ ਲਾਗੂ ਨਹੀਂ ਹੋਵੇਗਾ। ਸ਼ੁੱਕਰਵਾਰ ਨੂੰ ਹੋਈ ਡੀਡੀਐੱਮਏ ਦੀ ਬੈਠਕ ‘ਚ ਜਨਤਕ ਥਾਵਾਂ ਤੇ ਮਾਸਕ ਨਾ ਪਾਉਣ ਤੇ ਜੁਰਮਾਨਾ 2,000 ਰੁਪਏ ਤੋਂ ਘਟਾ ਕੇ 500 ਰੁਪਏ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ, 4 ਫਰਵਰੀ ਨੂੰ ਇੱਕ ਆਦੇਸ਼ ਵਿੱਚ ਕਾਰਾਂ ਵਿੱਚ ਇਕੱਲੇ ਸਫ਼ਰ ਕਰਨ ਵਾਲੇ ਡਰਾਈਵਰਾਂ ਨੂੰ ਮਾਸਕ ਪਹਿਨਣ ਤੋਂ ਛੋਟ ਦਿੱਤੀ ਗਈ ਸੀ। ਇਹ ਨਿਰਦੇਸ਼ ਦਿੱਲੀ ਹਾਈ ਕੋਰਟ ਵੱਲੋਂ ਨਿਯਮ ਨੂੰ ‘ਬੇਤੁਕਾ’ ਕਰਾਰ ਦੇਣ ਤੋਂ ਬਾਅਦ ਪਾਸ ਕੀਤਾ ਗਿਆ ਸੀ।























