ਯੁਕਰੇਨ ਤੋਂ ਆ ਰਹੇ ਪੰਜਾਬੀਆਂ ਲਈ ਦਿੱਲੀ ਦੇ ਨੈਸ਼ਨਲ ਏਅਰ ਪੋਰਟ ਤੇ ਬਣਾਇਆ ਗਿਆ ਹੈਲਪ ਡੈਸਕ
ਦਿੱਲੀ ਸਥਿਤ ਪੰਜਾਬ ਭਵਨ ਨੇ ਬਣਾਇਆ ਹੈ ਇਹ ਹੈਲਪ ਡੈਸਕ – ਜਾਰੀ ਕੀਤਾ ਫੌਨ ਨੰਬਰ ਅਤੇ ਈ-ਮੇਲ ਆਈਡੀ
ਯੁਕਰੇਨ ‘ਚ ਫਸੇ ਪੰਜਾਬ ਦੇ ਵਿਦਿਆਰਥੀਆਂ ਦਾ ਸਾਰਾ ਖਰਚ ਚੁੱਕੇਗੀ ਪੰਜਾਬ ਸਰਕਾਰ -ਰਾਜ ਕੁਮਾਰ ਵੇਰਕਾ
ਚੰਡੀਗੜ੍ਹ, 26 ਫਰਵਰੀ(ਵਿਸ਼ਵ ਵਾਰਤਾ)- ਦਿੱਲੀ ਸਥਿਤ ਪੰਜਾਬ ਭਵਨ ਨੇ ਯੁਕਰੇਨ ਤੋਂ ਆ ਰਹੇ ਪੰਜਾਬੀਆਂ ਲਈ ਦਿੱਲੀ ਨੈਸ਼ਨਲ ਏਅਰ ਪੋਰਟ ਤੇ ਹੈਲਪ ਡੈਸਕ ਬਣਾਇਆ ਹੈ। ਯੁਕਰੇਨ ਤੋਂ ਆ ਰਹੇ ਪੰਜਾਬੀਆਂ ਲਈ ਫੌਨ ਨੰਬਰ ਜਾਰੀ ਕੀਤੇ ਗਏ ਹਨ ਫੋਨ ਨੰਬਰ ਹੈ-01123385431 ਜਿਸ ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਕ ਈਮੇਲ ਆਈਡੀ ਵੀ ਜਾਰੀ ਕੀਤੀ ਗਈ ਹੈ[email protected] ਤੇ ਸੰਪਰਕ ਕਰਕੇ ਉਥੇ ਫਸੇ ਪੰਜਾਬੀਆਂ ਦੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਦੱਸ ਦੱਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਜੋ ਕਿ ਪੰਜਾਬ ਮੈਡੀਕਲ ਸਿੱਖਿਆ ਮੰਤਰੀ ਹਨ ਨੇ ਯੁਕਰੇਨ ‘ਚ ਫਸੇ ਮੈਡੀਕਲ ਵਿਦਿਆਰਥੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਯੁਕਰੇਨ ‘ਚ ਫਸੇ ਪੰਜਾਬ ਦੇ ਵਿਦਿਆਰਥੀਆਂ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ। ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਉਹਨਾਂ ਨੂੰ ਮੈਡੀਕਲ ਸਿੱਖਿਆ ਚ ਦਾਖਲੇ ਦਾ ਬਦਲ ਵੀ ਦਿੱਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਵੱਖ-ਵੱਖ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ ਅਤੇ ਫੌਨ ਨੰਬਰ ਜਾਰੀ ਕੀਤੇ ਗਏ ਹਨ। ਰਾਜ ਕੁਮਾਰ ਵੇਰਕਾ ਨੇ ਆਪਣਾ ਫੋਨ ਨੰਬਰ ਵੀ ਯੁਕਰੇਨ ਚ ਫਸੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ।






















