ਰੂਸ-ਯੂਕਰੇਨ ਸੰਕਟ ਵਿਗੜਨ ਵਿਚਾਲੇ ਭਾਰਤ ਸਰਕਾਰ ਨੇ ਭਾਰਤੀ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ
ਚੰਡੀਗੜ੍ਹ,24 ਫਰਵਰੀ(ਵਿਸ਼ਵ ਵਾਰਤਾ)- ਜਿਵੇਂ ਕਿ ਰੂਸ-ਯੂਕਰੇਨ ਸੰਕਟ ਵਿਗੜਦਾ ਜਾ ਰਿਹਾ ਹੈ, ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੀ ਰਾਜਧਾਨੀ ਵਾਲੇ ਸ਼ਹਿਰ ਕੀਵ ਛੱਡਣ ਅਤੇ ਪੱਛਮੀ ਸਰਹੱਦੀ ਦੇਸ਼ਾਂ ਦੇ ਨਾਲ ਸੁਰੱਖਿਅਤ ਸਥਾਨਾਂ ‘ਤੇ ਜਾਣ ਲਈ ਕਿਹਾ ਹੈ। ਦੱਸ ਦਈਏ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤੀਨ ਨੇ ਅੱਜ ਸਵੇਰੇ ਯੂਕਰੇਨ ਦੀ ਰਾਜਧਾਨੀ ਸਮੇਤ ਕੀ ਵੱਡੇ ਸ਼ਹਿਰਾਂ ਤੇ ਹਮਲੇ ਦਾ ਐਲਾਨ ਕਰ ਦਿੱਤਾ ਹੈ।























