ਪੰਜਾਬ ਵਿਧਾਨ ਸਭਾ ਚੋਣਾਂ 2022-ਚੋਣ ਕਮੀਸ਼ਨ ਵੱਲੋਂ ਮਤਦਾਨ ਦੇ ਨਵੇਂ ਅਤੇ ਅੰਤਿਮ ਅੰਕੜੇ ਜਾਰੀ
ਪੜ੍ਹੋ,ਕੁੱਲ ਕਿੰਨੇ ਫੀਸਦੀ ਹੋਈ ਪੰਜਾਬ ਵਿੱਚ ਵੋਟਿੰਗ
ਚੰਡੀਗੜ੍ਹ,21 ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਕੱਲ੍ਹ ਹੋਏ ਮਤਦਾਨ ਲਈ ਚੋਣ ਕਮੀਸ਼ਨ ਨੇ ਅੰਤਿਮ ਅੰਕੜੇ ਜਾਰੀ ਕਰ ਦਿੱਤੇ ਹਨ। ਨਵੇਂ ਅੰਕੜਿਆਂ ਅਨੁਸਾਰ ਸੂਬੇ ਵਿੱਚ 71.95 ਫੀਸਦੀ ਵੋਟਿੰਗ ਹੋਈ ਹੈ। ਜੋ ਕਿ 2017 ਦੀ ਵੋਟਿੰਗ ਨਾਲੋਂ 5 ਫੀਸਦੀ ਘੱਟ ਹੈ,ਦੱਸ ਦਈਏ ਕਿ 2017 ਵਿੱਚ 77.20 ਫੀਸਦੀ ਵੋਟਿੰਗ ਹੋਈ ਸੀ।























