ਸਿੱਖ ਭਾਵਨਾਂ ਨਾਲ ਜੁੜੀ ਸ਼ਬਦਾਵਲੀ ਵਰਤੋਂ ਕਰਨ ਤੋਂ ਕਾਂਗਰਸ ਪਾਰਟੀ ਤੇ ਕਾਂਗਰਸੀ ਸੁਚੇਤ ਹੋਣ –ਰਵੀਇੰਦਰ ਸਿੰਘ
ਚੋਣ ਕਮਿਸ਼ਨ ਧਾਰਮਿਕ ਸ਼ਬਦਾਵਲੀ ਵਰਤਣ ਤੇ ਪਾਬੰਦੀ ਲਾਵੇ
ਚੰਡੀਗੜ,12 ਫਰਵਰੀ (ਵਿਸ਼ਵ ਵਾਰਤਾ ) ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਾਂਗਰਸ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਨੂੰ ਸਿੱਖ ਭਾਵਨਾਵਾਂ ਨਾਲ ਜੁੜੀ ਸ਼ਬਦਾਵਲੀ ਨੂੰ ਰਾਜਸੀ ਹਿਤਾਂ ਲਈ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਨਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਵੱਲੋਂ ਪਵਿਤਰ ,ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਕਹਿਣਾ,ਬੇਹੱਦ ਅਫਸੋਸ ਜਨਕ ਹੈ।ਭਾਂਵੇਂ ਉਨਾ ਇਸ ਬਜ਼ਰ ਗਲਤੀ ਦੀ ਮਾਫੀ ਮੰਗ ਲਈ ਹੈ ਪਰ ਅਜਿਹੇ ਸ਼ਬਦ ਵਰਤਣੇ, ਮੁਸਤਫਾ ਵਰਗੀ ਸ਼ਖਸੀਅਤ ਨੂੰ ਸ਼ੋਭਾ ਨਹੀਂ ਦਿੰਦੇ।ਰਵੀਇੰਦਰ ਸਿੰਘ ਨੇ ਵੀ ਚੋਣ ਕਮਿਸ਼ਨ ਨੂੰ ਜ਼ੋਰ ਦਿਤਾ ਕਿ
ਉਹ ਰਾਜਸੀ ਦਲਾਂ ਨੂੰ ਸਪਸ਼ਟ ਆਦੇਸ਼ ਜਾਰੀ ਕਰਕੇ ਧਾਰਮਿਕ ਸ਼ਬਦਾਂ ਦੀ ਵਰਤੋਂ ਤੇ ਪਾਬੰਧੀ ਲ਼ਾਉਣ। ਕਾਂਗਰਸ ਵੱਲੋਂ ਗੁਰਬਾਣੀ ਦੇ ਸ਼ਬਦ ,, ਪੰਜਾਬ ਦੀ ਚੜਦੀ ਕਲਾ,ਕਾਂਗਰਸ ਮੰਗੇ ਸਰਬੱਤ ਦਾ ਭਲਾ ਆਦਿ ਦੀ ਚੋਣਾ ਚ ਵਰਤੋਂ ਕਰਨੀ; ਸਿੱਖ ਭਾਵਨਾ ਨਾਲ ਖਿਲਵਾੜ ਕਰਨਾ ਹੈ।ਅਜਿਹੀਆਂ ਗਲਤੀਆਂ ਹੀ ਹਲਾਤ ਖਰਾਬ ਕਰ ਸਕਦੀਆਂ ਹਨ। ਕਾਂਗਰਸ ਹਾਈ ਕਮਾਂਡ ਨੂੰ ਇਸ ਦੀ ਪੜਤਾਲ ਕਰਕੇ,ਸਖਤ ਕਾਰਵਾਈ ਕਰਨੀ ਚਾਹੀਦੀ ਹੈ।






















