ਅੰਗਰੇਜ਼ਾਂ ਨੂੰ ਵੀ ਅੰਗਰੇਜ਼ੀ ਪੜ੍ਹਾਉਣ ਵਾਲੇ ਸ਼ਸ਼ੀ ਥਰੂਰ ਦੀ ਇਸ ਸਾਂਸਦ ਨੇ ਲਗਾਈ ਕਲਾਸ
ਪੜ੍ਹੋ,ਟਵੀਟ ਵਿੱਚ ਕਿਵੇਂ ਕੱਢੀਆਂ ਗਲਤੀਆਂ
ਚੰਡੀਗੜ੍ਹ,11 ਫਰਵਰੀ(ਵਿਸ਼ਵ ਵਾਰਤਾ) – ਅੰਗਰੇਜ਼ੀ ਭਾਸ਼ਾ ਤੇ ਆਪਣੀ ਚੰਗੀ ਪਕੜ ਲਈ ਜਾਣ ਜਾਂਦੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਬਜਟ ਸ਼ੈਸ਼ਨ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਰਨ ਦੇ ਭਾਸ਼ਣ ਦੌਰਾਨ ਕੀਤਾ ਗਿਆ ਟਵੀਟ ਉਸ ਸਮੇਂ ਹੋਰ ਵੀ ਚਰਚਾ ਵਿੱਚ ਆ ਗਿਆ ਜਦੋਂ ਭਾਜਪਾ ਐਮਪੀ ਰਾਮਦਾਸ ਅਠਾਵਲੇ ਨੇ ਉਸ ਵਿੱਚ ਗਲਤੀਆਂ ਕੱਢ ਦਿੱਤੀਆਂ । ਦਰਅਸਲ ਸ਼ਸ਼ੀ ਥਰੂਰ ਕੋਲੋਂ ਰਿਪਲਾਈ ਨੂੰ ਰਿਲਾਈ ਅਤੇ ਬਜਟ ਨੂੰ ਬਿਜਟ ਲਿਖਿਆ ਗਿਆ ਸੀ। ਜਿਸ ਦਾ ਫਾਇਦਾ ਉਠਾਉਂਦੇ ਹੋਏ ਭਾਜਪਾ ਐਮਪੀ ਨੇ ਤੁਰੰਤ ਟਵੀਟ ਕਰ ਦਿੱਤਾ।
Dear Shashi Tharoor ji, they say one is bound to make mistakes while making unnecessary claims and statements.
It’s not “Bydget” but BUDGET.
Also, not rely but “reply”!
Well, we understand! https://t.co/sG9aNtbykT
— Dr.Ramdas Athawale (@RamdasAthawale) February 10, 2022























