ੳਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਵਰਚੂਅਲ ਪੀ ਵਾਈ ਪੀ ਪ੍ਰਦਰਸ਼ਨੀ ਦਾ ਆਯੋਜਨ
ਮੁਹਾਲੀ,15ਜਨਵਰੀ (ਵਿਸ਼ਵ ਵਾਰਤਾ )ੳਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਵਰਚੂਅਲ ਪੀਵਾਈਪੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਵੱਖ ਵੱਖ ਖ਼ੂਬਸੂਰਤ ਮਾਡਲਾਂ ਦੀ ਬਣਾਈ ਇਸ ਆਨਲਾਈਨ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਇਕ ਟੀਮ ਦੀ ਤਰਾਂ ਇਕ ਪਾਸੇ ਜਿੱਥੇ ਕਿਸੇ ਮਹਾਂਮਾਰੀ ਦੇ ਇਨਸਾਨੀ ਵਜੂਦ ਤੇ ਪੈਣ ਵਾਲੇ ਮਾਨਸਿਕ, ਸਿਹਤ,ਆਰਥਿਕ ਅਤੇ ਵਿੱਤੀ ਪ੍ਰਭਾਵਾਂ ਦੇ ਅਸਰ ਨੂੰ ਮਾਡਲਾਂ ਰਾਹੀਂ ਪ੍ਰਦਰਸ਼ਿਤ ਕੀਤਾ । ਉਸ ਦੇ ਨਾਲ ਹੀ ਕੋਵਿਡ ਸਮੇਂ ਦੌਰਾਨ ਆਨਲਾਈਨ ਸਿਖਲਾਈ ਅਤੇ ਡਿਜੀਟਲ ਸਿਟੀਜ਼ਨਸ਼ਿਪ ਦੇ ਪ੍ਰਭਾਵਾਂ ਨੂੰ ਵੀ ਬਾਖ਼ੂਬੀ ਵਿਖਾਇਆ । ਇਸ ਦੇ ਇਲਾਵਾ ਵਿਦਿਆਰਥੀਆਂ ਵੱਲੋਂ ਪੁਲਾੜ ਵਿਚ ਮਨੁੱਖੀ ਰਹਿੰਦ ਖੂੰਹਦ ਅਤੇ ਉਦਯੋਗਿਕ ਕਬਾੜ ਦੀ ਸਹੀ ਸੰਭਾਲ ਸਬੰਧੀ ਵੀ ਜਾਣਕਾਰੀ ਦਿੰਦੇ ਮਾਡਲ ਵੀ ਇਸ ਪ੍ਰਦਰਸ਼ਨੀ ਦਾ ਹਿੱਸਾ ਰਹੇ।

ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਹਾਲਾਤ ਉਨ੍ਹਾਂ ਦੀ ਪੜ੍ਹਾਈ ‘ਤੇ ਰੋਕ ਨਹੀਂ ਲਗਾ ਸਕਦੇ। ਇਸ ਦੌਰਾਨ ਵਿਦਿਆਰਥੀਆਂ ਆਨਲਾਈਨ ਇਕ ਪ੍ਰਦਰਸ਼ਨੀ ਲਗਾਉਦੇਂ ਹੋਏ ਵਿਸ਼ਵ ਭਰ ਵਿਚ ਆ ਰਹੇ ਬਦਲਾਵਾਂ ਅਤੇ ਹੋਰ ਗਤੀਵਿਧੀਆਂ ਦੀ ਜਾਣਕਾਰੀ ਬਾਖ਼ੂਬੀ ਤਰੀਕੇ ਨਾਲ ਮਾਡਲਾਂ ਰਾਹੀਂ ਦਿਤੀ । ਯਕੀਨਨ ਹੀ ਬਹੁਤ ਛੋਟੀ ਉਮਰੇ ਹੀ ਸਮੱਸਿਆ ਨੂੰ ਹੱਲ ਕਰਨ ਦੀਆਂ ਰਣਨੀਤੀਆਂ ਨੂੰ ਅਪਣਾਉਣ ਦੀ ਸੋਚ ਇਕ ਸਕਾਰਤਮਕ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਦਰਸ਼ਨੀ ਨੇ ਸਿਖਲਾਈ ਪ੍ਰਕਿਰਿਆ ਨੂੰ ਹੋਰ ਹੁਨਰ ਅਤੇ ਰਵੱਈਏ ਨਾਲ ਲੈਸ ਕੀਤਾ ਹੈ ਜਿਸ ਨਾਲ ਆਨ ਲਾਈਨ ਸਿੱਖਿਆਂ ਦੇ ਤਜਰਬੇ ਵਿਚ ਇਕ ਨਵਾਂ ਅਧਿਆਇ ਜੁੜਿਆਂ ਹੈ ਜੋ ਕਿ ਅਕੈਡਮਿਕ ਸਿੱਖਿਆਂ ਤੋਂ ਹੱਟ ਕੇ ਪ੍ਰੈਕਟੀਕਲ ਸਿੱਖਿਆਂ ਨੂੰ ਦਰਸਾਉਂਦਾ ਕਦਮ ਹੈ।























