ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਸ਼ਹੀਦ ਜਵਾਨ ਜਸਬੀਰ ਸਿੰਘ’ ਦੀ ਸ਼ਹੀਦੀ ਤੇ ਸ਼ੋਕ ਸੰਦੇਸ਼
ਪੜ੍ਹੋ, ਕੀ ਬੋਲੇ ਕੈਪਟਨ ਆਪਣੇ ਟਵੀਟ ‘ਚ
ਚੰਡੀਗੜ੍ਹ, 30 ਦਸੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਜਵਾਨ ਜਸਬੀਰ ਸਿੰਘ ਦੀ ਸ਼ਹੀਦੀ ਤੇ ਸ਼ੋਕ ਸੰਦੇਸ਼ ਦਿੱਤਾ ਗਿਆ ਹੈ। ਜਿਸ ਵਿੱਚ ਕੈਪਟਨ ਅਮਰਿੰਦਰ ਲਿਖਦੇ ਹਨ “ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਤਰਨਤਾਰਨ ਦੇ ਲਾਂਸ ਨਾਇਕ ਜਸਬੀਰ ਸਿੰਘ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੇਰੀਆਂ ਦਿਲੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਪਰਿਵਾਰ ਨਾਲ ਹਨ। ਦੇਸ਼ ਬਹਾਦਰ ਸਿਪਾਹੀ ਨੂੰ ਸਲਾਮ ਕਰਦਾ ਹੈ।”
Saddened to hear about the demise of Lance Naik Jasbir Singh of Tarn Taran in an encounter with militants at J&K. My heartfelt condolences and prayers are with the family. The nation salutes the brave soldier. pic.twitter.com/OPqhlzrxv2
— Capt.Amarinder Singh (@capt_amarinder) December 30, 2021






















