ਚੰਡੀਗੜ੍ਹ ‘ਚ ਨੌਜਵਾਨ ਨੂੰ ਕਾਰ ਨਾਲ ਸਟੰਟ ਦਿਖਾਉਣਾ ਪਿਆ ਮਹਿੰਗਾ
ਪੜ੍ਹੋ, ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ,8 ਦਸੰਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਸੈਕਟਰ 3 ਥਾਣਾ ਪੁਲਿਸ ਨੇ ਸਟੰਟ ਕਰਕੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਕਾਂਸਟੇਬਲ ਪ੍ਰਵੀਨ ਕੁਮਾਰ ਦੀ ਸ਼ਿਕਾਇਤ ‘ਤੇ ਸਮਯਕ ਕਪੂਰ ਖਿਲਾਫ ਧਾਰਾ 279 ਅਤੇ 336 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਸਮਯਕ ਦੀ ਜੈਗੁਆਰ ਕਾਰ ਜ਼ਬਤ ਕਰਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।






















