ਰਾਜਪੁਰਾ ਕਾਂਗਰਸ ਦੇ ਜਨਰਲ ਸਕੱਤਰ ਸ਼ੇਰ ਸਿੰਘ ਨੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ
ਹੋਣ ਦਾ ਕੀਤਾ ਐਲਾਨ
-ਰਾਜਪੁਰਾ ਦੇ ਲੋਕਾਂ ਨੇ ਇਸ ਵਾਰ ਕਾਂਗਰਸ ਦਾ ਬਿਸਤਰਾ ਗੋਲ ਕਰਨ ਮਨ ਬਣਾਇਆ: ਚਰਨਜੀਤ ਬਰਾੜ

ਪਟਿਆਲਾ, 7 ਦਸੰਬਰ (ਵਿਸ਼ਵ ਵਾਰਤਾ);-ਹਲਕਾ ਰਾਜਪੁਰਾ ਵਿਚ ਕਾਂਗਰਸ ਨੂੰ ਲਗਾਤਾਰ ਤਿੰਨ ਵੀ ਉਸ ਸਮੇਂ ਵੱਡਾ ਝਟਕਾ ਲੱਗਿਆ
ਜਦੋਂ ਪਿੰਡ ਭੱਪਲ ਦੇ ਸ਼ੇਰ ਸਿੰਘ ਜੋ ਕਿ ਰਾਜਪੁਰਾ ਕਾਂਗਰਸ ਦੇ ਜਨਰਲ ਸਕੱਤਰ ਸਨ ਨੇ
ਆਪਣੇ ਸਾਥੀਆਂ ਸਮੇਤ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸਾਮਲ ਹੋਣ
ਦਾ ਐਲਾਨ ਕਰ ਦਿੱਤਾ। ਸ਼ੇਰ ਸਿੰਘ ਦੇ ਨਾਲ ਕ੍ਰਿਸਨ ਭਾਰਤੀ, ਸ਼ਿਵ ਲਾਲ ਭਾਰਤੀ, ਬਾਦਲ
ਸਿੰਘ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਮੁੱਚੇ ਆਗੂਆਂ
ਹਲਕਾ ਰਾਜਪੁਰਾ ਤੋਂ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ
ਸਵਾਗਤ ਕੀਤਾ ਅਤੇ ਮੌਕੇ ’ਤੇ ਹੀ ਸ਼ੇਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ
ਵਰਕਿੰਗ ਨਿਯੁਕਤ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਬਰਾੜ ਨੇ
ਕਿਹਾ ਕਿ ਕਾਂਗਰਸ ਨੇ ਪੰਜ ਸਾਲ ਜਿਸ ਤਰ੍ਹਾਂ ਰਾਜਪੁਰਾ ਹਲਕੇ ਵਿਚ ਲੁੱਟ ਖਸੁੱਟ ਕੀਤੀ
ਉਸ ਦੇ ਕਾਰਨ ਹਲਕਾ ਰਾਜਪੁਰਾ ਦੇ ਲੋਕ ਕਾਂਗਰਸ ਦਾ ਬਿਸਤਰਾ ਗੋਲ ਕਰਨ ਦਾ ਮਨ ਬਣਾ
ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ ਤਾਨਾਸਾਹੀ
ਕਰ ਰਹੇ ਹਨ। ਰਾਜਪੁਰਾ ਦੇ ਲੋਕਾਂ ਨੇ ਪੰਜ ਸਾਲ ਸਹਿਮ ਵਿਚ ਬਿਤਾਏ ਹਨ ਪਰ ਹੁਣ ਸਮਾਂ ਆ
ਗਿਆ ਹੈ ਕਿ ਇਨ੍ਹਾਂ ਤਾਨਾਸ਼ਾਹਾਂ ਨੂੰ ਘਰ ਨੂੰ ਤੋਰਿਆ ਜਾਵੇ। ਇਥੇ ਇਹ ਦੱਸਣਯੋਗ ਹੈ ਕਿ
ਰਾਜਪੁਰਾ ਹਲਕੇ ਵਿਚ ਲਗਾਤਾਰ ਤੀਜੇ ਦਿਨ ਕਾਂਗਰਸੀਆਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ
ਸਿਲਸਿਲਾ ਜਾਰੀ ਰਿਹਾ।






















