ਮਹਿਲਾ ਟੈਨਿਸ ਸੰਘ ਦਾ ਵੱਡਾ ਫੈਸਲਾ
ਚੀਨ ਵਿੱਚ ਹੁਣ ਕੋਈ ਮਹਿਲਾ ਟੈਨਿਸ ਟੂਰਨਾਮੈਂਟ ਨਹੀਂ ਹੋਵੇਗਾ

ਦਿੱਲੀ, 2ਦਸੰਬਰ(ਵਿਸ਼ਵ ਵਾਰਤਾ)- ਮਹਿਲਾ ਟੈਨਿਸ ਸੰਘ (ਡਬਲਯੂ.ਟੀ.ਏ.) ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਉਸ ਨੇ ਡਬਲਜ਼ ਵਿੱਚ ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰਨ ਪੇਂਗ ਸ਼ੁਆਈ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਕਾਰਨ ਚੀਨ ਵਿੱਚ ਹੋਣ ਵਾਲੇ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।






















