ਅੱਜ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਪੈ ਸਕਦਾ ਹੈ ਮੀਂਹ
ਪਾਰਾ ਤੇਜ਼ੀ ਨਾਲ ਡਿੱਗੇਗਾ,ਵਧੇਗੀ ਠੰਢ

ਚੰਡੀਗੜ੍ਹ, 2ਦਸੰਬਰ(ਵਿਸ਼ਵ ਵਾਰਤਾ)- ਅੱਜ ਦਿੱਲੀ, ਦਿੱਲੀ-ਐਨਸੀਆਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।ਵੈਸਟਰਨ ਡਿਸਟਰਬੈਂਸ ਦੀ ਗਤੀਵਿਧੀ ਦਾ ਅਸਰ ਪਹਾੜੀ ਖੇਤਰਾਂ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਸ ਸਿਲਸਿਲੇ ‘ਚ ਉੱਤਰੀ ਹਿਮਾਲੀਅਨ ਖੇਤਰ ‘ਚ ਹਲਕੀ ਬਾਰਿਸ਼ ਦੇ ਨਾਲ ਬਰਫਬਾਰੀ ਸ਼ੁਰੂ ਹੋ ਰਹੀ ਹੈ।






















