
ਕੋਲੰਬੋ, 31 ਅਗਸਤ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਆਪਣੇ ਵਨਡੇ ਕੈਰੀਅਰ ਦਾ 29ਵਾਂ ਸੈਕੜਾ ਬਣਾਇਆ| ਵਿਰਾਟ ਕੋਹਲੀ ਨੇ ਇਹ ਸੈਂਕੜਾ ਸ੍ਰੀਲੰਕਾ ਖਿਲਾਫ ਚੌਥੇ ਵਨਡੇ ਮੈਚ ਵਿਚ ਬਣਾਇਆ| ਤਾਜ਼ਾ ਸਮਾਚਾਰ ਲਿਖੇ ਜਾਣ ਤੱਕ ਵਿਰਾਟ ਕੋਹਲੀ 115 ਦੌੜਾਂ ਬਣਾ ਕੇ ਨਾਬਾਦ ਸਨ, ਜਿਸ ਵਿਚ ਉਸ ਨੇ 15 ਚੌਕੇ ਤੇ 2 ਛੱਕੇ ਲਾਏ|
ਇਸ ਦੇ ਨਾਲ ਹੀ ਰੋਹਿਤ ਸ਼ਰਮਾ 81 ਦੌੜਾਂ ਬਣਾ ਕੇ ਨਾਬਾਦ ਸਨ| ਇਨ੍ਹਾਂ ਦੋਨਾਂ ਬੱਲੇਬਾਜ਼ਾਂ ਦੀ ਭਾਈਵਾਲੀ ਸਦਕਾ ਟੀਮ ਇੰਡੀਆ ਨੇ 27 ਓਵਰਾਂ ਵਿਚ 205 ਦੌੜਾਂ ਬਣਾ ਲਈਆਂ ਸਨ|
CM ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ; ਕੀਤਾ ਵੱਡਾ ਐਲਾਨ
CM ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ; ਕੀਤਾ ਵੱਡਾ ਐਲਾਨ ਚੰਡੀਗੜ੍ਹ, 22 ਸਤੰਬਰ 2026 (ਵਿਸ਼ਵ ਵਾਰਤਾ): ਏਸ਼ੀਆਈ...






















