ਵਿਧਾਨ ਸਭਾ ਦੀ ਕਾਰਵਾਈ ਹੋਰ 10 ਮਿੰਟਾਂ ਲਈ ਹੋਈ ਮੁਲਤਵੀ
ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਗੱਲਬਾਤ ਲਈ ਆਪਣੇ ਚੈਂਬਰ ਵਿੱਚ ਸੱਦਿਆ
ਚੰਡੀਗੜ੍ਹ,11 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਵਿੱਚ ਮੁੱਖ ਮੰਤਰੀ ਚੰਨੀ ਦੇ ਭਾਸ਼ਣ ਦੌਰਾਨ ਹੋਏ ਵਿਵਾਦ ਤੋਂ ਬਾਅਦ ਪਹਿਲਾਂ 15 ਮਿੰਟ ਅਤੇ ਹੁਣ 10 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਗੱਲਬਾਤ ਲਈ ਆਪਣੇ ਚੈਂਬਰ ਵਿੱਚ ਸੱਦ ਲਿਆ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਾਰਵਾਈ ਦੌਰਾਨ ਭਾਸ਼ਣ ਵਿੱਚ ਕਿਸੇ ਵੀ ਵਿਧਾਇਕ ਖਿਲਾਫ ਵਰਤੇ ਗਏ ਗਲਤ ਜਾਂ ਆਪੱਤੀਜਨਕ ਸ਼ਬਦਾਂ ਨੂੰ ਐਕਸਪੰਜ(EXPUNGE),ਭਾਵ ਰਿਕਾਰਡ ਨਾ ਲਿਆਉਣ ਦੀ ਬੇਨਤੀ ਕੀਤੀ । ਜਿਸ ਨੂੰ ਸਪੀਕਰ ਵੱਲੋਂ ਪ੍ਰਵਾਨ ਕਰ ਲਿਆ ਗਿਆ । ਪਰ,ਅਕਾਲੀ ਦਲ ਦੇ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਨ ਲਈ ਸਪੀਕਰ ਨੇ ਉਹਨਾਂ ਨੁੂੂੰ ਆਪਣੇ ਚੈਂਬਰ ਵਿੱਚ ਬੁਲਾ ਲਿਆ ।





















