ਪਦਮ ਸ੍ਰੀ ਗਾਂਧੀਵਾਦੀ ਆਜ਼ਾਦੀ ਘੁਲਾਟੀਏ ਡਾ. ਐਸ.ਐਨ ਸੂਬਾਰਾਓ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ

ਲਹਿਰਾਗਾਗਾ, 8 ਨਵੰਬਰ (ਵਿਸ਼ਵ ਵਾਰਤਾ ) – ਗਾਂਧੀਵਾਦੀ, ਆਜ਼ਾਦੀ ਘੁਲਾਟੀਏ ਅਤੇ ਸਮਾਜ ਸੇਵੀ ਡਾ. ਐਸ.ਐਨ ਸੂਬਾਰਾਓ ਨੂੰ ਅੱਜ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਵਿਖੇ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ।ਉਹ 92 ਸਾਲ ਦੀ ਉਮਰ ਵਿਚ ਬੀਤੇ ਦਿਨੀਂ ਜੈਪੁਰ ਵਿਖੇ ਸਵਰਗ ਸਿਧਾਰ ਗਏ ਸਨ।ਸੂਬਾ ਰਾਓ ਜੀ 13 ਸਾਲ ਦੀ ਉਮਰ ਵਿਚ 1947 ਵਿਚ ਅੰਗਰੇਜ਼ਾਂ ਖਿਲਾਫ ਆਜ਼ਾਦੀ ਲਹਿਰ ਵਿਚ ਸ਼ਾਮਲ ਹੋ ਕੇ ਜੇਲ ਚਲੇ ਗਏ ਸਨ।ਮਹਾਤਮਾ ਗਾਂਧੀ ਦੀ ਸੋਚ ਨੂੰ ਸਮਰਪਿਤ ਸੂਬਾਰਾਓ ਜੀ ਨੇ ਸਾਰੀ ਉਮਰ ਮਾਨਵਤਾ ਦਾ ਸੰਦੇਸ਼, ਆਪਸੀ ਪਿਆਰ ਅਤੇ ਨੌਜਵਾਨਾਂ ਦੀ ਸੇਧ ਲਈ ਪੂਰੇ ਹਿੰਦੋਸਤਾਨ ਵਿਚ ਕੈਂਪ ਲਗਾਏ ਅਤੇ ਰਾਸ਼ਟਰੀ ਏਕਤਾ ਲਈ ਸਦਭਾਵਨਾ ਰੇਲ ਯਾਤਰਾ ਕੱਢੀ।ਉਨ੍ਹਾਂ ਦੀ ਪ੍ਰੇਰਣਾ ਸਦਕਾ ਸੱਤਰਵਿਆਂ ਵਿਚ ਚੰਬਲਘਾਟੀ ਦੇ 450 ਡਾਕੂਆਂ ਨੇ ਆਤਮ ਸਮਰਪਣ ਕੀਤਾ।ਭਾਈ ਜੀ ਦੇ ਨਾਂਅ ਨਾਲ ਜਾਣੇ ਜਾਂਦੇ ਸੂਬਾ ਰਾਓ 18 ਭਾਰਤੀ ਭਾਸ਼ਾਵਾਂ ਦੇ ਗਿਆਤਾ ਸਨ ਅਤੇ ਪਦਮ ਸ੍ਰੀ ਤੇ ਮਹਾਤਮਾ ਗਾਂਧੀ ਐਵਾਰਡ ਨਾਲ ਸਨਮਾਨਿਤ ਸਨ।ਉਨ੍ਹਾਂ ਦੀ ਅਗਵਾਈ ਹੇਠ ਨੈਸ਼ਨਲ ਯੂਥ ਪ੍ਰੋਜੈਕਟ ਨੇ ਦੇਸ਼ ਭਰ ਦੇ ਹਰ ਕੋਨੇ ਵਿਚ ਅਨੇਕਾਂ ਸਮਾਗਮ ਕਰਕੇ ਆਪਸੀ ਮਸਲਿਆਂ ਤੋਂ ਉੱਪਰ ਉੱਠ ਕੇ ਜੈ ਜਗਤ ਦਾ ਨਾਅਰਾ ਦਿੱਤਾ।ਉਹ ਆਪਣੀ ਸੁਰੀਲੀ ਆਵਾਜ਼ ਨਾਲ ਸਰਵ ਧਰਮ ਪ੍ਰਾਰਥਨਾ ਵਿਚ ਹਰੇਕ ਧਰਮ ਦੀ ਅਰਦਾਸ ਕਰਦੇ ਤਾਂ ਮਾਹੌਲ ਇਕ ਦਮ ਸ਼ਾਂਤ ਹੋ ਜਾਂਦਾ ਸੀ।ਅੱਜ ਵਿਿਦਆਰਥੀਆਂ ਅਤੇ ਸਟਾਫ ਨੇ ਉਨ੍ਹਾਂ ਨੂੰ ਨਤਮਸਤਕ ਹੋ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਉਨ੍ਹਾਂ ਦੀ ਸੋਚ, ਕਰਮ ਅਤੇ ਜੀਵਣੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।ਸੂਬਾਰਾਓ ਨੇ 2014 ਵਿਚ ਲਹਿਰਾਗਾਗਾ ਦੇ ਸੀਬਾ ਸਕੂਲ ਵਿਚ ਰਾਸ਼ਟਰੀ ਬਾਲ ਮੇਲਾ ਕਰਵਾਇਆ ਸੀ ਜਿਸ ਵਿਚ 18 ਰਾਜਾਂ ਦੇ 450 ਵਿਿਦਆਰਥੀਆਂ ਨੇ ਭਾਗ ਲਿਆ ਸੀ।ਉਨ੍ਹਾਂ ਇਸ ਮੌਕੇ ਵਿਿਦਆਰਥੀਆਂ ਨੂੰ ਭਾਈ ਜੀ ਦੇ ਸੰਦੇਸ਼ ਨੂੰ ਜ਼ਿੰਦਗੀ ਵਿਚ ਅਪਨਾਉਣ ਦੀ ਅਪੀਲ ਕੀਤੀ।





















