ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਸੱਦੀ ਪ੍ਰੈੱਸ ਕਾਨਫਰੰਸ
ਪਿਛਲੀ ਪ੍ਰੈੱਸ ਕਾਨਫਰੰਸ ਵਿੱਚ ਆਪਣੀ ਹੀ ਸਰਕਾਰ ਦੀ ਕਾਰਗੁਜਾਰੀ ਤੇ ਚੁੱਕੇ ਸਨ ਸਵਾਲ
ਕੱਲ੍ਹ ਹੀ ਐਡਵੋਕੇਟ ਜਨਰਲ ਨੂੰ ਲਿਆ ਸੀ ਨਿਸ਼ਾਨੇ ਤੇ,ਅੱਜ ਵੀ ਕਰ ਸਕਦੇ ਹਨ ਕੋਈ ਵੱਡਾ ਸਿਆਸੀ ਧਮਾਕਾ

ਚੰਡੀਗੜ੍ਹ,8 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਫਿਰ ਤੋਂ ਪ੍ਰੈੱਸ ਕਾਨਫਰੰਸ ਸੱਦ ਲਈ ਹੈ । ਇਹ ਪ੍ਰੈੱਸ ਕਾਨਫਰੰਸ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ 11 ਵਜੇ ਸੱਦੀ ਗਈ ਹੈ। ਆਪਣੀ ਪਿਛਲੀ ਪ੍ਰੈੱਸ ਕਾਨਫਰੰਸ ਵਿੱਚ ਉਹਨਾਂ ਨੇ ਬੇਅਦਬੀ ਅਤੇ ਡਰੱਗ ਰੈਕੇਟ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਦੀ ਕਾਰਗੁਜਾਰੀ ਤੇ ਸਵਾਲੀ ਚੁੱਕੇ ਸਨ।





















