ਦਿਵਾਲੀ ਦੇ ਮੌਕੇ ਤੇ ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ਤੇ ਨਿਸ਼ਾਨਾ
ਕਾਸ਼! ਮੋਦੀ ਸਰਕਾਰ ਕੋਲ ਜਨਤਾ ਲਈ ਸੰਵੇਦਨਸ਼ੀਲ ਦਿਲ ਹੁੰਦਾ – ਰਾਹੁਲ ਗਾਂਧੀ

ਚੰਡੀਗੜ੍ਹ,3 ਨਵੰਬਰ(ਵਿਸ਼ਵ ਵਾਰਤਾ)- ਦਿਵਾਲੀ ਦਾ ਤਿਉਹਾਰ ਆਉਣ ਦੇ ਨਾਲ ਹੀ ਭਾਰਤੀ ਬਾਜਾਰਾਂ ਵਿੱਚ ਰੌਣਕ ਆ ਜਾਂਦੀ ਹੈ। ਪਰ, ਇਸ ਵਾਰ ਪੈਟਰੋਲ,ਡੀਜ਼ਲ ਅਤੇ ਗੈਸ ਸਿਲੰਡਰ ਤੋਂ ਇਲਾਵਾ ਖਾਣ ਦੇ ਤੇਲ੍ਹ ਦੀਆਂ ਕੀਮਤਾਂ ਵੀ ਸ਼ਿਖਰਾਂ ਤੇ ਹਨ। ਜਿਸ ਨੂੰ ਲੈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਲਿਖਿਆ ਹੈ ਕਿ ਦਿਵਾਲੀ ਹੈ ਤੇ ਮਹਿੰਗਾਈ ਸ਼ਿਖਰਾਂ ਤੇ ਹੈ। ਹੱਸਣ ਦੀ ਗੱਲ ਨਹੀਂ ਹੈ,ਕਾਸ਼! ਮੋਦੀ ਸਰਕਾਰ ਕੋਲ ਜਨਤਾ ਲਈ ਸੰਵੇਦਨਸ਼ੀਲ ਦਿਲ ਹੁੰਦਾ।
दिवाली है।
महंगाई चरम पर है।
व्यंग्य की बात नहीं है।काश मोदी सरकार के पास जनता के लिए एक संवेदनशील दिल होता।
— Rahul Gandhi (@RahulGandhi) November 3, 2021






















