ਆਖ਼ਰਕਾਰ ਸੱਚ ਸਾਬਤ ਹੋਈਆਂ ਐਡਵੋਕੇਟ ਜਨਰਲ ਏਪੀਐਸ ਦਿਓਲ ਦੇ ਅਸਤੀਫੇ ਦੀਆਂ ਖ਼ਬਰਾਂ
ਪੜ੍ਹੋ, ਕਦੋਂ ਦਿੱਤਾ ਅਸਤੀਫਾ

ਚੰਡੀਗੜ੍ਹ, 2ਨਵੰਬਰ(ਵਿਸ਼ਵ ਵਾਰਤਾ)- ਕੱਲ੍ਹ ਸਾਰਾ ਦਿਨ ਮੀਡੀਆ ਵਿੱਚ ਚੱਲਦੀਆਂ ਰਹੀਆਂ ਪੰਜਾਬ ਦੇ ਐਡਵੋਕੇਟ ਜਨਰਲ ਅਮਰ ਪ੍ਰੀਤ ਸਿੰਘ ਦਿਓਲ ਦੇ ਅਸਤੀਫੇ ਦੀਆਂ ਖ਼ਬਰਾਂ ਆਖ਼ਰਕਾਰ ਸੱਚ ਸਾਬਤ ਹੋ ਗਈਆਂ। ਅੱਜ ਉਹਨਾਂ ਵੱਲੋੋਂ ਦਿੱਤੇ ਅਸਤੀਫੇ ਦੀ ਕਾਪੀ ਸਾਹਮਣੇ ਆਈ ਹੈ। ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਸੌਂਪ ਰਹੇ ਹਨ।

ਜ਼ਿਕਰਯੋਗ ਗੱਲ ਇਹ ਹੈ ਕਿ ਕੱਲ੍ਹ ਸਾਰਾ ਦਿਨ ਕਿਸੇ ਸਰਕਾਰੀ ਅਧਿਕਾਰੀ, ਮੰਤਰੀ ਜਾਂ ਵਿਧਾਇਕ ਵੱਲੋਂ ਐਡਵੋਕੇਟ ਜਨਰਲ ਦੇ ਅਸਤੀਫੇ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਦੱਸਣਾ ਇਹ ਵੀ ਬਣਦਾ ਹੈ ਕਿ ਏਪੀਐਸ ਦਿਓਲ ਅਤੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀਆਂ ਨਿਯੁਕਤੀਆਂ ਤੇ ਇਤਰਾਜ਼ ਜਤਾਉਂਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।






















