• Latest
  • Trending
ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਚਮਕੌਰ ਸਾਹਿਬ ਵਿਖੇ ਬਣ ਰਹੇ ਬਹੁ-ਕਰੋੜੀ ਥੀਮ ਪਾਰਕ ਦਾ ਨਰੀਖਣ

ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਚਮਕੌਰ ਸਾਹਿਬ ਵਿਖੇ ਬਣ ਰਹੇ ਬਹੁ-ਕਰੋੜੀ ਥੀਮ ਪਾਰਕ ਦਾ ਨਰੀਖਣ

5 years ago
ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟੀਆਂ

ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟੀਆਂ

25 minutes ago
Punjab ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਢਿੱਲੋਂ ਨੇ PM ਮੋਦੀ ਦੇ ਸਵਾਗਤ ਲਈ ਚਲਾਏ ਗਏ ਸੂਬਾ-ਪੱਧਰੀ ਸਫ਼ਾਈ ਅਭਿਆਨ ‘ਚ ਲਿਆ ਭਾਗ

Punjab ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਢਿੱਲੋਂ ਨੇ PM ਮੋਦੀ ਦੇ ਸਵਾਗਤ ਲਈ ਚਲਾਏ ਗਏ ਸੂਬਾ-ਪੱਧਰੀ ਸਫ਼ਾਈ ਅਭਿਆਨ ‘ਚ ਲਿਆ ਭਾਗ

32 minutes ago
PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

52 minutes ago
Breaking: IRCTC ਦੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ, ਹੁਣ ਆਸਾਨੀ ਨਾਲ ਬੁੱਕ ਹੋਵੇਗੀ ਰੇਲਵੇ ਟਿਕਟ

Breaking: IRCTC ਦੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ, ਹੁਣ ਆਸਾਨੀ ਨਾਲ ਬੁੱਕ ਹੋਵੇਗੀ ਰੇਲਵੇ ਟਿਕਟ

1 hour ago
Punjab: ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ‘ਤੇ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

Punjab: ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ‘ਤੇ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

2 hours ago
Punjab: ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਖ਼ਬਰ ਨਿਕਲੀ ਅਫ਼ਵਾਹ

Punjab: ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਖ਼ਬਰ ਨਿਕਲੀ ਅਫ਼ਵਾਹ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੌਸਮ ?

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੌਸਮ ?

3 hours ago
Punjab ਦੇ ਸਾਬਕਾ ਮੰਤਰੀ ਭੁੱਲਰ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ

Punjab ਦੇ ਸਾਬਕਾ ਮੰਤਰੀ ਭੁੱਲਰ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ

3 hours ago
Punjab Breaking: ਹਰੀਕੇ ਪੱਤਣ ‘ਸ਼ਹੀਦੀ ਪੱਤਣ ਯਾਦਗਾਰ’ ਲਈ NRI ਭਾਈਚਾਰੇ ਦੀ ਵੱਡੀ ਪੇਸ਼ਕਸ਼

Punjab Breaking: ਹਰੀਕੇ ਪੱਤਣ ‘ਸ਼ਹੀਦੀ ਪੱਤਣ ਯਾਦਗਾਰ’ ਲਈ NRI ਭਾਈਚਾਰੇ ਦੀ ਵੱਡੀ ਪੇਸ਼ਕਸ਼

4 hours ago
Jagannath Rath Yatra: ਓਡੀਸ਼ਾ ਦੇ ਪੁਰੀ ਦੀ ਵਿਸ਼ਵ ਪ੍ਰਸਿੱਧ ਜਗਨਨਾਥ ਰੱਥ ਯਾਤਰਾ ਅੱਜ ਤੋਂ

Jagannath Rath Yatra: ਓਡੀਸ਼ਾ ਦੇ ਪੁਰੀ ਦੀ ਵਿਸ਼ਵ ਪ੍ਰਸਿੱਧ ਜਗਨਨਾਥ ਰੱਥ ਯਾਤਰਾ ਅੱਜ ਤੋਂ

4 hours ago
Punjab: ਕਾਟੋ-ਕਲੇਸ਼ ਵਿਚਾਲੇ ਚਰਨਜੀਤ ਚੰਨੀ ਅੱਜ ਕਰ ਸਕਦੇ ਨੇ ਹਾਈਕਮਾਂਡ ਨਾਲ ਮੀਟਿੰਗ !

Punjab: ਕਾਟੋ-ਕਲੇਸ਼ ਵਿਚਾਲੇ ਚਰਨਜੀਤ ਚੰਨੀ ਅੱਜ ਕਰ ਸਕਦੇ ਨੇ ਹਾਈਕਮਾਂਡ ਨਾਲ ਮੀਟਿੰਗ !

5 hours ago
Hindi News
English News
Thursday, July 16, 2026
No Result
View All Result
39 °c
Chandigarh
36 ° Fri
37 ° Sat
32 ° Sun
29 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਚਮਕੌਰ ਸਾਹਿਬ ਵਿਖੇ ਬਣ ਰਹੇ ਬਹੁ-ਕਰੋੜੀ ਥੀਮ ਪਾਰਕ ਦਾ ਨਰੀਖਣ

October 26, 2021
in ਸਿਆਸੀ, ਖਬਰਾਂ, ਚੰਡੀਗੜ੍ਹ, ਧਾਰਮਿਕ, ਪੰਜਾਬ, ਰੂਪਨਗਰ
ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਚਮਕੌਰ ਸਾਹਿਬ ਵਿਖੇ ਬਣ ਰਹੇ ਬਹੁ-ਕਰੋੜੀ ਥੀਮ ਪਾਰਕ ਦਾ ਨਰੀਖਣ

ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਚਮਕੌਰ ਸਾਹਿਬ ਵਿਖੇ ਬਣ ਰਹੇ ਬਹੁ-ਕਰੋੜੀ ਥੀਮ ਪਾਰਕ ਦਾ ਕੀਤਾ ਗਿਆ ਨਰੀਖਣ

ਮੁੱਖ ਮੰਤਰੀ ਵਲੋਂ ਥੀਮ ਪਾਰਕ ਦੇ ਉਦਘਾਟਨ ਤੋਂ ਪਹਿਲਾਂ ਆਲੇ ਦੁਆਲੇ ਦੀਆਂ ਸਾਰੀਆਂ ਸੜਕਾਂ ਨੂੰ ਚੌੜਾਂ ਅਤੇ ਮਜਬੂਤੀਕਰਨ ਦੇ ਆਦੇਸ਼

ਦੇਖੋ,ਕਿੰਨੇ ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ ਥੀਮ ਪਾਰਕ ਤੇ ਕੀ ਹੋਵੇਗਾ ਇਸ ਵਿੱਚ ਖਾਸ 

ਚੰਡੀਗੜ੍ਹ, 26 ਅਕਤੂਬਰ(ਵਿਸ਼ਵ ਵਾਰਤਾ): ਸੂਬੇ ਦੇ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਵਲੋਂ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੂੰ ਅਕੀਦਤ ਭੇਂਟ ਕਰਨ ਲਈ ਸ਼੍ਰੀ ਚਮਕੌਰ ਸਾਹਿਬ ਸ਼ਹਿਰ ਦੇ ਸੁੰਦਰੀਕਰਨ ਅਤੇ ਥੀਮ ਪਾਰਕ ਦੇ ਬਣਾਉਣ ਦਾ ਲਿਆ ਸੁਪਨਾ ਪੂਰਾ ਹੋ ਗਿਆ ਹੈ।ਜ਼ਿਕਰਯੋਗ ਹੈ ਕਿ ਡੇਢ ਦਹਾਕੇ ਤੋਂ ਅੱਧ ਵਾਟੇ ਰੁਕੇ ਇਸ ਪ੍ਰੋਜੈਕਟ ਨੂੰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਬਣਦਿਆਂ ਸ੍ਰੀ ਚੰਨੀ ਨੇ ਪੂਰਾ ਕਰਨ ਦਾ ਬੀੜਾ ਚੁਕਿਆ ਸੀ।

ਸ੍ਰੀ ਚਮਕੌਰ ਸਾਹਿਬ ਵਿਖੇ ਥੀਮ ਪਾਰਕ ਬਣ ਕੇ ਤਿਆਰ ਹੈ ਅਤੇ ਵੱਖ ਵੱਖ ਗੈਲਰੀਆਂ ਵਿਚ ਸਿੱਖ ਇਤਿਹਾਸ ਨੂੰ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਐਨੀਮੇਸ਼ਨ ਫਿਲਮਾਂ ਵੀ ਲਗਭਗ ਤਿਆਰ ਹਨ।ਇਸ ਪ੍ਰੋਜੈਕਟ ਨੂੰ ਅੰਤਿਮ ਛੋਹਾਂ ਦੇਣ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਬੀਤੀ ਰਾਤ 8 ਵਜੇ ਤੋਂ ਲੈ ਕੇ 12 ਵਜੇ ਤੱਕ ਖੁੱਦ ਹਰ ਫਿਲਮ ਨੂੰ ਬਰੀਕੀ ਨਾਲ ਦੇਖਿਆ ਅਤੇ ਲੋੜੀਂਦੇ ਬਦਲਾਅ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਥੀਮ ਪਾਰਕ ਨੂੰ ਜੋੜਨ ਵਾਲੀਆਂ ਸਾਰੀਆਂ ਸੜਕਾਂ ਨੂੰ ਚੌੜਾ ਕਰਨ ਅਤੇ ਮਜਬੂਤ ਕਰਨ ਦੇ ਹੁਕਮ ਦਿੱਤੇ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਥੀਮ ਪਾਰਕ ਦੇ ਅੰਦਰ ਸੁੰਦਰ ਦਰੱਖਤ ਅਤੇ ਥੀਮ ਪਾਰਕ ਨੂੰ  ਜੋੜਦੀ ਸੜਕ ‘ਤੇ ਵਧੀਆ ਦਿੱਖ ਵਾਲੀਆਂ ਲਾਈਟਾਂ ਲਾਉਣ ਦੇ ਵੀ ਹੁਕਮ ਦਿੱਤੇ।

ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਥੀਮ ਪਾਰਕ ਦੁਨੀਆਂ ਦੇ ਸਭ ਤੋਂ ਸੁੰਦਰ ਅਜੂਬਿਆਂ ਵਿਚੋਂ ਇੱਕ ਹੋਵੇਗਾ ਜੋ ਦੁਨੀਆਂ ਭਰ ਵਿਚ ਵਸਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ।ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਦੇ ਨਾਲ ਭਰਪੂਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਕਦੇ ਨਾ ਭੁਲਾਈ ਜਾ ਸਕਣ ਵਾਲੀ ਸ਼ਹਾਦਤ ਦੀ ਗਵਾਹੀ ਭਰਦੀ ਚਮਕੌਰ ਦੀ ਧਰਤੀ ਦੇ ਗੌਰਵਮਈ ਇਤਿਹਾਸ ਨੂੰ ਰੂਪਮਾਨ ਕਰਨ ਵਾਲੇ `ਥੀਮ ਪਾਰਕ` ਦੀ 55 ਕਰੋੜ ਨਾਲ ਉਸਾਰੀ ਕਰਵਾਈ ਗਈ ਹੈ।ਇਸ ਪਾਰਕ ਵਿਚ 11 ਗ਼ੈਲਰੀਆਂ `ਚ ਅਤਿ ਆਧੁਨਿਕ ਤਕਨੀਕਾਂ ਦੇ ਰਾਹੀਂ ਸਿੱਖ ਫਲਸਫੇ, ਸ੍ਰੀ ਚਮਕੌਰ ਸਾਹਿਬ ਦੇ ਸਾਕੇ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲਾ ਛੱਡਣ ਤੋਂ ਲੈ ਕੇ ਸਰਸਾ ਨਦੀ ਦੇ ਵਿਛੋੜੇ, ਮਾਛੀਵਾੜੇ ਦੇ ਜੰਗਲਾਂ ਸਣੇ ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਣੇ ਬੰਦਾ ਸਿੰਘ ਬਹਾਦਰ ਦਾ ਪੰਜਾਬ ਵੱਲ ਕੂਚ ਕਰਨਾ ਅਤੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨਾ ਆਦਿ ਨੂੰ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਮੁੱਚੀ ਸਕਰਿਪਟ ਜਿੱਥੇ ਪਦਮਸ੍ਰੀ ਡਾ. ਸੁਰਜੀਤ ਪਾਤਰ ਵੱਲੋਂ ਲਿਖੀ ਗਈ ਹੈ, ਉੱਥੇ ਹੀ ਗੈਲਰੀਆਂ ਵਿੱਚ ਵਿਖਾਏ ਜਾਣ ਵਾਲੇ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਐਨੀਮੇਸ਼ਨ ਫਿਲਮਾਂ, ਗੀਤਾਂ ਅਤੇ ਕੁੰਮੈਂਟਰੀ ਨੂੰ ਮੁੰਬਈ ਅਤੇ ਦਿੱਲੀ ਦੇ ਨਾਮੀ ਸਟੂਡੀਓਜ਼ ਤੋਂ ਤਿਆਰ ਕਰਵਾਇਆ ਗਿਆ ਹੈ, ਇੰਨਾਂ ਫਿਲਮਾਂ ਵਿਚ ਦੇਸ਼ ਦੇ ਨਾਮੀ ਗਾਇਕਾਂ ਕੈਲਾਸ਼ ਖੇਰ ਅਤੇ ਸੁਖਵਿੰਦਰ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰਾਂ ਨੇ ਅਵਾਜ਼ ਦਿੱਤੀ ਹੈ।ਇਸ ਪ੍ਰੋਜੈਕਟ ਨੂੰ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਤਿਆਰ ਕਰਨ ਵਾਲੇ ਦੇ ਤਕਨੀਕੀ ਮਾਹਰਾਂ ਦੀ ਟੀਮ, ਡਿਜ਼ਾਈਨਰਾਂ ਦੀ ਵਲੋਂ ਮੁਕੰਮਲ ਕੀਤਾ ਗਿਆ ਹੈ। ਜੇਕਰ ਇੱਕਲੀ ਇੱਕਲੀ ਗੈਲਰੀ ਬਾਰੇ ਗੱਲ ਕਰੀਏ ਤਾਂ ਡੋਮ ਨੁਮਾ ਪਹਿਲੀ ਗੈਲਰੀ ਵਿੱਚ ਗੁਰੂ ਸਹਿਬਾਨ ਦੇ ਜੀਵਨ ਤੋਂ ਜਾਣੂੰ ਕਰਵਾਇਆ ਜਾਵੇਗਾ ਉੱਥੇ ਹੀ ਦੂਸਰੀ ਗੈਲਰੀ ਵਿੱਚ ਭਾਈ ਜੈਤਾ ਜੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਨੂੰ ਲਿਆਉਣ ਦਾ ਸਾਰਾ ਇਤਿਹਾਸ ਵਿਖਾਇਆ ਜਾਵੇਗਾ।270 ਡਿਗਰੀ ਸਕਰੀਨ ਤੇ ਅਧਾਰਤ ਤੀਸਰੀ ਗੈਲਰੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਇਤਿਹਾਸ ਨਾਲ ਸੰਗਤਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਜਦਕਿ ਟਰਨ ਟੇਬਲ `ਤੇ ਬੈਠ ਕੇ 360 ਡਿਗਰੀ ਸਕਰੀਨ ਸੰਗਤਾਂ ਵੱਲੋਂ ਵੇਖੀ ਜਾਣ ਵਾਲੀ ਚੌਥੀ ਗੈਲਰੀ ਵਿੱਚ ਚਮਕੌਰ ਦੀ ਲੜਾਈ ਨੂੰ ਬਾਖੂਬੀ ਫਿਲਮਾਇਆ ਜਾਵੇਗਾ।ਜਦਕਿ ਪੰਜਵੀਂ ਗੈਲਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸਬੰਧਿਤ ਇਤਿਹਾਸ ਤੇ ਸਰਸਾ ਨਦੀ ਦੇ ਵਿਛੋੜੇ ਦੇ ਪਲਾਂ ਨੂੰ ਸ਼ਿੱਦਤ ਦੇ ਨਾਲ ਦਰਸਾਇਆ ਜਾਵੇਗਾ। ਛੇਵੀਂ ਗੈਲਰੀ ਵਿੱਚ ਪ੍ਰੋਜੈਕਸ਼ਨ ਮੈਪਿੰਗ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਅੱਖਾਂ ਨੂੰ ਨਮ ਕਰ ਦੇਣ ਵਾਲੀ ਲਾਸਾਨੀ ਸ਼ਹਾਦਤ ਦੇ ਦ੍ਰਿਸ਼ ਨੂੰ ਬਿਆਨ ਕਰਨ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕੀਤਾ ਜਾ ਗਿਆ ਹੈ।

ਇਸੇ ਤਰ੍ਹਾਂ  ਸੱਤਵੀਂ ਗੈਲਰੀ ਵਿੱਚ ਮਾਛੀਵਾੜਾ  ਦੇ ਨਾਲ ਸਬੰਧਿਤ ਗੁਰੂ ਸਾਹਿਬ ਦਾ ਇਤਿਹਾਸ ਵਰਨਣ ਕੀਤਾ ਗਿਆ ਹੈ।ਜਦਕਿ ਅੱਠਵੀਂ ਗੈਲਰੀ ਵਿੱਚ ਮੁਕਤਸਰ ਦੀ ਜੰਗ ਅਤੇ ਦਸਮ ਗੁਰੂ ਵੱਲੋਂ ਲਿਖੇ ਜ਼ਫਰਨਾਮੇ ਨਾਲ ਸਬੰਧਿਤ ਤੱਥਾਂ ਨੂੰ ਸੰਗਤ ਦੇ ਸਨਮੁੱਖ ਆਧੁਨਿਕ ਤਕਨੀਕ ਦੇ ਨਾਲ ਨਸ਼ਰ ਕੀਤਾ ਜਾਵੇਗਾ ਜਦਕਿ ਨੌਵੀਂ ਗੈਲਰੀ ਵਿੱਚ  ਗਿਆਰਵੀਂ ਗੈਲਰੀ ਵਿੱਚ ਗੁਰੂ ਸਾਹਿਬ ਦੀ ਬੰਦਾ ਸਿੰਘ ਬਹਾਦਰ ਦੇ ਨਾਲ ਮੁਲਾਕਾਤ ਨੂੰ ਦਰਸਾਇਆ ਜਾਵੇਗਾ। ਜਦਕਿ ਦਸਵੀਂ ਗੈਲਰੀ ਵਿੱਚ ਬੰਦਾ ਸਿੰਘ ਬਹਾਦਰ ਦੇ ਨੰਦੇੜ ਤੋਂ ਪੰਜਾਬ ਆਉਣ ਦੇ ਤੱਕ ਦੇ ਸਫਰ ਨੂੰ ਮਿਊਰਲਾਂ ਰਾਂਹੀ ਦਰਸਾਉਣ ਤੋਂ  ਬਾਅਦ ਅਖੀਰੀ ਤੇ ਗਿਆਰਵੀਂ ਗੈਲਰਵੀ ਵਿੱਚ ਉਸ ਵੱਲੋਂ ਮੁਗ਼ਲ ਰਾਜ ਦੀ ਇੱਟ ਨਾਲ ਇੱਟ ਖੜਕਾਉਣ ਅਤੇ ਮੁੜ ਤੋਂ ਸਿੱਖ ਰਾਜ ਨੂੰ ਸਥਾਪਿਤ ਕਰਨ ਦੇ ਦੌਰ ਨੂੰ ਪੇਸ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਥੀਮ ਪਾਰਕ ਵਿਚ ਦੋ ਦਸ-ਦਸ ਮੀਟਰ ਉੱਚੀਆਂ ਤਲਵਾਰਾਂ, ਇੱਖ ਖੰਡੇ ਨਾਲ ਵਾਟਰ ਸ਼ੋਅ ਬਨਾਉਣ ਤੋਂ ਇਲਾਵਾ 5 ਤਾਂਬੇ ਦੇ ਘੌੜੇ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ `ਤੇ ਯੋਧੇ ਸਵਾਰ ਹੋਣਗੇ।ਦੋ ਸਟੇਨਲੈੱਸ ਸਟੀਲ ਦੀਆਂ 10-10 ਮੀਟਰ ਉੱਚੀਆਂ ਤਲਵਾਰਾਂ ਅਤੇ ਇੱਕ ਖੰਡੇ ਦੀ ਸਥਾਪਨਾ ਇਸ ਥੀਮ ਪਾਰਕ ਵਿਚ ਕੀਤੀ ਗਈ ਹੈ। ਇਨ੍ਹਾਂ ਤਲਵਾਰਾਂ ਦੇ ਮੁੱਠੇ ਜਿੱਥੇ ਤਾਂਬੇ ਦੇ ਉੱਥੇ ਹੀ ਇਨ੍ਹਾਂ ਦਾ ਸਮੁੱਚਾ ਢਾਂਚਾ ਸਟੇਨਲੈਸ ਸਟੀਲ ਦਾ ਹੈ। ਜੇਕਰ ਖੰਡੇ ਦੀ ਗੱਲ ਕੀਤੀ ਜਾਵੇ ਤਾਂ ਇਸ 10 ਮੀਟਰ ਉੱਚੇ ਖੰਡੇ ਤੇ ਅਧਾਰਤ ਇੱਕ ਆਲਾ ਦਰਜੇ ਦਾ ਵਾਟਰ ਸ਼ੋਅ ਪੇਸ਼ ਕੀਤਾ ਜਾਵੇਗਾ, ਜੋ ਇੱਕ ਗੀਤ ਤੇ ਅਧਾਰਤ ਹੈ।
ਹੋਰ ਤਾਂ ਹੋਰ ਇੱਥੇ ਹੀ ਪੰਜ ਤਾਂਬੇ ਦੇ ਘੋੜਿਆਂ `ਤੇ ਸਵਾਰ ਯੋਧਿਆਂ ਦਾ ਵੀ ਨਿਰਮਾਣ ਬੰਗਾਲ ਤੋਂ ਆਏ ਕਾਰੀਗਰਾਂ ਵੱਲੋਂ ਜੰਗੀ ਪੱਧਰ ਤੇ ਕੀਤਾ ਗਿਆ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟੀਆਂ

ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟੀਆਂ

by Jaspreet Kaur
July 16, 2026
0

ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟੀਆਂ - 500 ਤੋਂ ਵੱਧ ਮੌਤਾਂ ਦਾ ਖਦਸ਼ਾ ਨਵੀ ਦਿੱਲੀ, 16...

Punjab ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਢਿੱਲੋਂ ਨੇ PM ਮੋਦੀ ਦੇ ਸਵਾਗਤ ਲਈ ਚਲਾਏ ਗਏ ਸੂਬਾ-ਪੱਧਰੀ ਸਫ਼ਾਈ ਅਭਿਆਨ ‘ਚ ਲਿਆ ਭਾਗ

Punjab ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਢਿੱਲੋਂ ਨੇ PM ਮੋਦੀ ਦੇ ਸਵਾਗਤ ਲਈ ਚਲਾਏ ਗਏ ਸੂਬਾ-ਪੱਧਰੀ ਸਫ਼ਾਈ ਅਭਿਆਨ ‘ਚ ਲਿਆ ਭਾਗ

by Ranjit Singh
July 16, 2026
0

Punjab ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਢਿੱਲੋਂ ਨੇ PM ਮੋਦੀ ਦੇ ਸਵਾਗਤ ਲਈ ਚਲਾਏ ਗਏ ਸੂਬਾ-ਪੱਧਰੀ ਸਫ਼ਾਈ ਅਭਿਆਨ 'ਚ ਲਿਆ...

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

by Ranjit Singh
July 16, 2026
0

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ ਚੰਡੀਗੜ੍ਹ, 16 ਜੁਲਾਈ (ਵਿਸ਼ਵ...

Breaking: IRCTC ਦੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ, ਹੁਣ ਆਸਾਨੀ ਨਾਲ ਬੁੱਕ ਹੋਵੇਗੀ ਰੇਲਵੇ ਟਿਕਟ

Breaking: IRCTC ਦੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ, ਹੁਣ ਆਸਾਨੀ ਨਾਲ ਬੁੱਕ ਹੋਵੇਗੀ ਰੇਲਵੇ ਟਿਕਟ

by Ranjit Singh
July 16, 2026
0

Breaking: IRCTC ਦੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ, ਹੁਣ ਆਸਾਨੀ ਨਾਲ ਬੁੱਕ ਹੋਵੇਗੀ ਰੇਲਵੇ ਟਿਕਟ ਨਵੀਂ ਦਿੱਲੀ, 16 ਜੁਲਾਈ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟੀਆਂ

ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟੀਆਂ

by Jaspreet Kaur
July 16, 2026
0

ਰੋਹਿੰਗਿਆ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਪਲਟੀਆਂ - 500 ਤੋਂ ਵੱਧ ਮੌਤਾਂ ਦਾ ਖਦਸ਼ਾ ਨਵੀ ਦਿੱਲੀ, 16...

Most Popular

IND vs ENG 2nd T20: ਇੰਗਲੈਂਡ ਨੇ ਭਾਰਤ ਨੂੰ ਹਰਾਇਆ

IND vs ENG 2nd T20: ਇੰਗਲੈਂਡ ਨੇ ਭਾਰਤ ਨੂੰ ਹਰਾਇਆ

by Ranjit Singh
2 weeks ago
0

IND vs ENG 2nd T20: ਇੰਗਲੈਂਡ ਨੇ ਭਾਰਤ ਨੂੰ ਹਰਾਇਆ - ਭਾਰਤ ਲਗਾਤਾਰ ਤੀਜਾ ਟੀ-20 ਮੈਚ ਹਾਰਿਆ - ਵੈਭਵ ਸੂਰਿਆਵੰਸ਼ੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 