ਖੇਤੀ ਕਾਨੂੰਨਾ ਦੇ ਵਾਪਸ ਦੇ ਹੱਕ ਵਿੱਚ ਹੋਈ ਸਮੁੱਚੀ ਕਾਂਗਰਸ,ਵਰਕਿੰਗ ਕਮੇਟੀ ਮੀਟਿੰਗ ਵਿੱਚ ਕੀਤਾ ਮਤਾ ਪਾਸ
50 ਕਿਲੋਮੀਟਰ ਦੀ ਹੱਦ ਵਧਾਉਣ ਤੇ ਵੀ ਪ੍ਰਗਟਾਈ ਚਿੰਤਾ
ਚੰਡੀਗੜ੍ਹ,16 ਅਕਤੂਬਰ(ਵਿਸ਼ਵ ਵਾਰਤਾ)- ਦਿੱਲੀ ਵਿਖੇ ਹੋਈ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਤਿੰਨ ਅਹਿਮ ਮਤੇ ਪਾਸ ਕੀਤੇ ਗਏ ਹਨ। ਜੇ ਕਿ ਦੇਸ਼ ਦੀ ਮੌਜੂਦਾ ਰਾਜਨੀਤਕ ਸਥਿਤੀ, ਮਹਿੰਗਾਈ ਤੇ ਖੇਤੀ ਸੰਕਟ ਅਤੇ ਭਾਰਤ ਦੇ ਕਿਸਾਨਾਂ ‘ਤੇ ਹੋ ਰਹੇ ਗੰਭੀਰ ਹਮਲਿਆਂ ਬਾਰੇ ਹਨ। ਇਸ ਦੀ ਜਾਣਕਾਰੀ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸੰਗਠਨ ਕੇਸੀ ਵੇਣੂਗੋਪਾਲ ਨੇ ਦਿੱਤੀ । ਇਸ ਤੋਂ ਇਲਾਵਾ ਕਮੇਟੀ ਨੇ ਬੀਐਸਐਫ ਦੇ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਦਾਇਰੇ ਨੂੰ ਵਧਾਏ ਜਾਣ ਤੇ ਵੀ ਚਿੰਤਾ ਪ੍ਰਗਟਾਈ ਹੈ। ਕਮੇਟੀ ਵਿੱਚ ਦੇਸ਼ ਵਿੱਚ ਵਧ ਰਹੀ ਮਹਿੰਗਾਈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮੁੱਦਿਆਂ ਤੇ ਵੀ ਮਤਾ ਪਾਸ ਕੀਤਾ ਹੈ। ਮੀਟਿੰਗ ਵਿੱਚ ਰਾਹੁਲ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਵੀ ਮੰਗ ਉੱਠੀ ਪਰ,ਚਰਚਾ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਪਾਰਟੀ ਸੰਗਠਨ ਦੀ ਚੋਣ ਅਗਲੇ ਸਾਲ ਸਤੰਬਰ ਵਿੱਚ ਹੋਵੇਗੀ ਅਤੇ ਪ੍ਰਧਾਨ ਦੀ ਮਿਆਦ ਪੰਜ ਸਾਲ ਹੋਵੇਗੀ। ਇਸ ਤੋਂ ਇਲਾਵਾ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਨਾਰਾਜ਼ ਪਾਰਟੀ ਲੀਡਰਾਂ ਨੂੰ ਪਾਰਟੀ ਦੇ ਮੁੱਦੇ ਮੀਡੀਆ ਵਿੱਚ ਨਾ ਲਿਜਾ ਕੇ ਸਿੱਧਾ ਉਹਨਾਂ ਤੱਕ ਪਹੁੰਚਾਉਣ ਦੀ ਵੀ ਨਸੀਹਤ ਦਿੱਤੀ।























