ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਹਰਪੁਰਾ,ਕਾਂਗਰਸ ਆਗੂ ਹਲਕਾ ਸਾਹਨੇਵਾਲ ਪੰਜਾਬੀ ਲੋਕ ਗਾਇਕਾ ਸਤਵਿੰਦਰ ਬਿੱਟੀ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਨਗਰ ਨਿਗਮ ਲੁਧਿਆਣਾ ਦੇ ਲਈ ਕਾਂਗਰਸ ਉਮੀਦਵਾਰਾਂ ਸਵਰਨ ਕੌਰ ਸੱਗੂ,ਸੁਸ਼ੀਲ ਕੁਮਾਰ ਸ਼ੀਲਾ ਅਤੇ ਬੀਬੀ ਬਲਜੀਤ ਕੌਰ ਮੁੰਡੀ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ।
ਇਹਨਾਂ ਆਗੂਆਂ ਨੇ ਲੁਧਿਆਣਾ ਦੇ ਦੇ ਵੱਖ ਵੱਖ ਵਾਰਡਾਂ 26,27,28 ਅਤੇ 41 ਵਿੱਚ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਬੈਰਾਗੀ ਮਹਾਂ ਮੰਡਲ,ਬੀਬੀ ਨਰਦੀਪ ਕੌਰ ਸਾਹਨੇਵਾਲ,ਮਨਿੰਦਰ ਸਿੰਘ ਬੱਬੂ,ਅਮਨਦੀਪ ਸਿੰਘ ਮੱਕੜ, ਰੁਪਿੰਦਰ ਸਿੰਘ ਨੂਰਵਾਲਾ ਸਤਵੰਤ ਸਿੰਘ ਸਿੱਧੂ ਪੁਰੀਆ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਕਾਰਕੁਨਾਂ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਆਗੂਆਂ ਨੇ ਚੋਣ ਪ੍ਰਚਾਰ ਵਿੱਚ ਵੋਟਰਾਂ ਨਾਲ ਸੰਪਰਕ ਕੀਤਾ ਅਤੇ ਵੋਟ ਪਾਉਣ ਲਈ ਅਪੀਲ ਕੀਤੀ।