• Latest
  • Trending
 2022 ਦੇ ਚੋਣ ਦੰਗਲ ਵਿੱਚ ਆਪ ਤੇ ਅਕਾਲੀ ਦਲ ਦੇ ਉਮੀਦਵਾਰ ਪ੍ਰਚਾਰ ਅਤੇ ਪਸਾਰ ਚ ਨਿਕਲੇ ਵਿਰੋਧੀਆਂ ਤੋਂ ਅੱਗੇ

 2022 ਦੇ ਚੋਣ ਦੰਗਲ ਵਿੱਚ ਆਪ ਤੇ ਅਕਾਲੀ ਦਲ ਦੇ ਉਮੀਦਵਾਰ ਪ੍ਰਚਾਰ ਅਤੇ ਪਸਾਰ ਚ ਨਿਕਲੇ ਵਿਰੋਧੀਆਂ ਤੋਂ ਅੱਗੇ

5 years ago
Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ

Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ

5 minutes ago
Chhath Puja 2026: ਕੱਲ੍ਹ ਤੋਂ ਸ਼ੁਰੂ ਹੋਵੇਗਾ ਚਾਰ ਰੋਜ਼ਾ ਛੱਠ ਪੂਜਾ ਦਾ ਤਿਉਹਾਰ

Chhath Puja 2026: ਕੱਲ੍ਹ ਤੋਂ ਸ਼ੁਰੂ ਹੋਵੇਗਾ ਚਾਰ ਰੋਜ਼ਾ ਛੱਠ ਪੂਜਾ ਦਾ ਤਿਉਹਾਰ

13 minutes ago
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷

19 minutes ago
IND U19 vs AFG U19: ਸੈਮੀਫਾਈਨਲ ’ਚ ਅੱਜ ਭਾਰਤ ਦਾ ਅਫਗਾਨਿਸਤਾਨ ਨਾਲ ਹੋਵੇਗਾ ਮੁਕਾਬਲਾ

IND U19 vs AFG U19: ਸੈਮੀਫਾਈਨਲ ’ਚ ਅੱਜ ਭਾਰਤ ਦਾ ਅਫਗਾਨਿਸਤਾਨ ਨਾਲ ਹੋਵੇਗਾ ਮੁਕਾਬਲਾ

22 minutes ago
Punjab: ਚਰਨਜੀਤ ਚੰਨੀ ਅੱਜ ਸ਼ੁਰੂ ਕਰਨਗੇ ‘ਜਵਾਨੀ ਸੰਭਾਲੋ ਸਾਈਕਲ ਯਾਤਰਾ’

Punjab: ਚਰਨਜੀਤ ਚੰਨੀ ਅੱਜ ਸ਼ੁਰੂ ਕਰਨਗੇ ‘ਜਵਾਨੀ ਸੰਭਾਲੋ ਸਾਈਕਲ ਯਾਤਰਾ’

27 minutes ago
Hukamnama Sri Darbar Sahib Today – 12 November 2026 | Ang 682 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 12 November 2026 | Ang 682 I ਅੱਜ ਦਾ ਹੁਕਮਨਾਮਾ

2 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

10 hours ago
ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੀ ਕਰੀਅਰ ਦੀ ਨਵੀਂ ਦਿਸ਼ਾ, ਮਾਹਿਰਾਂ ਨੇ ਦਿਖਾਏ ਸੁਨਹਿਰੇ ਭਵਿੱਖ ਦੇ ਰਾਹ

ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੀ ਕਰੀਅਰ ਦੀ ਨਵੀਂ ਦਿਸ਼ਾ, ਮਾਹਿਰਾਂ ਨੇ ਦਿਖਾਏ ਸੁਨਹਿਰੇ ਭਵਿੱਖ ਦੇ ਰਾਹ

10 hours ago
ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

11 hours ago
ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ

11 hours ago
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੈਗਜ਼ੀਨ “ਸ਼ਬਦ “ ਦਾ ‘ਗਿਆਨੀ ਸੋਹਣ ਸਿੰਘ ਸੀਤਲ’ ਵਿਸ਼ੇਸ਼ ਅੰਕ ਲੋਕ-ਅਰਪਣ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੈਗਜ਼ੀਨ “ਸ਼ਬਦ “ ਦਾ ‘ਗਿਆਨੀ ਸੋਹਣ ਸਿੰਘ ਸੀਤਲ’ ਵਿਸ਼ੇਸ਼ ਅੰਕ ਲੋਕ-ਅਰਪਣ

12 hours ago
ਭਾਰਤ ਅਤੇ ਨਾਈਜੀਰੀਆ ਦੇ ਮਨੁੱਖੀ ਅਧਿਕਾਰ ਕਮਿਸ਼ਨਾਂ ਨੇ ਅਬੂਜਾ ਵਿੱਚ ਸਮਝੌਤਾ ਪੱਤਰ (MoU) ‘ਤੇ ਕੀਤੇ ਦਸਤਖਤ

ਭਾਰਤ ਅਤੇ ਨਾਈਜੀਰੀਆ ਦੇ ਮਨੁੱਖੀ ਅਧਿਕਾਰ ਕਮਿਸ਼ਨਾਂ ਨੇ ਅਬੂਜਾ ਵਿੱਚ ਸਮਝੌਤਾ ਪੱਤਰ (MoU) ‘ਤੇ ਕੀਤੇ ਦਸਤਖਤ

12 hours ago
Hindi News
English News
Thursday, November 12, 2026
No Result
View All Result
17 °c
Chandigarh
22 ° Fri
23 ° Sat
20 ° Sun
20 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

 2022 ਦੇ ਚੋਣ ਦੰਗਲ ਵਿੱਚ ਆਪ ਤੇ ਅਕਾਲੀ ਦਲ ਦੇ ਉਮੀਦਵਾਰ ਪ੍ਰਚਾਰ ਅਤੇ ਪਸਾਰ ਚ ਨਿਕਲੇ ਵਿਰੋਧੀਆਂ ਤੋਂ ਅੱਗੇ

October 12, 2021
in ਸਿਆਸੀ, ਖਬਰਾਂ, ਪੰਜਾਬ
 2022 ਦੇ ਚੋਣ ਦੰਗਲ ਵਿੱਚ ਆਪ ਤੇ ਅਕਾਲੀ ਦਲ ਦੇ ਉਮੀਦਵਾਰ ਪ੍ਰਚਾਰ ਅਤੇ ਪਸਾਰ ਚ ਨਿਕਲੇ ਵਿਰੋਧੀਆਂ ਤੋਂ ਅੱਗੇ

BIG NEWS

 2022 ਦੇ ਚੋਣ ਦੰਗਲ ਵਿੱਚ ਆਪ ਤੇ ਅਕਾਲੀ ਦਲ ਦੇ ਉਮੀਦਵਾਰ ਪ੍ਰਚਾਰ ਅਤੇ ਪਸਾਰ ਚ ਨਿਕਲੇ ਵਿਰੋਧੀਆਂ ਤੋਂ ਅੱਗੇ

ਬੁਢਲਾਡਾ 12, ਅਕਤੂਬਰ(ਵਿਸ਼ਵ ਵਾਰਤਾ): 2022 ਦੀਆਂ ਵਿਧਾਨ ਸਭਾ ਚੋਣਾ ਲਈ ਸਹਿਜੇ ਸਹਿਜੇ ਸਿਆਸੀ ਮਹਿਫਲਾ ਸੱਜਨੀਆਂ ਸੁਰੂ ਹੋ ਗਈਆ ਹਨ ਉੱਥੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਦਾਅਵੇਦਾਰਾ ਵੱਲੋਂ ਆਪੋਂ ਆਪਣੇ ਪੱਧਰ ਤੇ ਆਪਣੀਆਂ ਟੀਮਾਂ ਨਾਲ ਲੋਕਾਂ ਤੱਕ ਆਪਣੇ ਆਪ ਨੂੰ ਪੁੱਜਦਾ ਕਰਨ ਲਈ ਪ੍ਰੋਗਰਾਮਾਂ ਵਿੱਚ ਪਹੁੰਚਣਾ ਯਕੀਨੀ ਬਣਾ ਰਹੇ ਹਨ। ਟਿਕਟਾ ਦੇ ਦਾਅਵੇਦਾਰ ਅਤੇ ਚਾਹਵਾਨ ਸਿਆਸੀ ਸਮਾਗਮਾ ਤੋਂ ਇਲਾਵਾ ਹਲਕੇ ਚ ਪਾਠ ਦੇ ਭੋਗ ਅਤੇ ਅੰਤਿਮ ਅਰਦਾਸਾਂ ਤੇ ਮੌਕੇ ਨੂੰ ਵੀ ਖੁੱਜਣ ਨਹੀਂ ਦੇ ਰਹੇ ਅਤੇ ਆਪ ਮੁਹਾਰੇ ਅੱਗੇ ਹੋ ਕੇ ਪਰਿਵਾਰਾਂ ਨਾਲ ਦੁੱਖ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਨਾ ਇਨ੍ਹਾਂ ਨਾਲ ਦੂਰ ਨੇੜੇ ਦਾ ਕੋਈ ਵਾਸਤਾ ਵੀ ਨਹੀਂ ਹੁੰਦਾ ਪ੍ਰੰਤੂ ਰਾਜਨੀਤਕ ਮਜਬੂਰੀ ਦੇ ਚਲਦਿਆਂ ਅਜਿਹੇ ਸਮਾਗਮਾਂ ਵਿੱਚ ਪਹੁੰਚਣਾ ਹਰ ਕੋਈ ਜਰੂਰੀ ਸਮਝਦਾ ਹੈ।
ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਐਲਾਨੇ ਉਮੀਦਵਾਰ ਡਾ ਨਿਸਾਨ ਨੇ ਨੂੱਕੜ ਮੀਟਿੰਗਾਂ ਦਾ ਦੋਰ ਸੁਰੂ ਕੀਤਾ-
ਸ੍ਰੋਮਣੀ ਅਕਾਲੀ ਦਲ(ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵਾਰ ਫੇਰ ਡਾ ਨਿਸਾਨ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਘੋਸਿਤ ਕਰਨ ਤੋ ਬਾਅਦ ਸਿਆਸੀ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਉਹ ਆਪਣੀ ਟੀਮ ਨਾਲ ਹਲਕੇ ਦੇ 85 ਪਿੰਡ ਅਤੇ 3 ਸਹਿਰੀ ਖੇਤਰਾ ਵਿੱਚ ਬਸਪਾ ਵਰਕਰਾਂ ਨੂੰ ਨਾਲ ਲੈ ਕੇ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸੁਰੂ ਕੀਤਾ ਹੋਇਆ ਹੈ। ਜੋ ਹਰ ਪਿੰਡ ਅਤੇ ਸਹਿਰ ਦੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀਆਂ ਯੋਜਨਾਵਾਂ ਅਤੇ ਤਿਆਰ ਕੀਤੇ ਗਏ ਚੋਣ ਮਨੋਰਥ ਪੱਤਰ ਰਾਹੀਂ ਲਾਭਪਾਰਤੀ ਸਕੀਮਾਂ ਨੂੰ ਘਰ ਘਰ ਪਹੁੰਚਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਵੱਲੋਂ ਵੀ ਦੂਸਰੀ ਵਾਰੀ ਪਾਰੀ ਖੇਡਣ ਦੀ ਤਿਆਰੀ-
ਇਸ ਹਲਕੇ ਤੋਂ ਵਿਧਾਇਕ ਚੁਣੇ ਗਏ ਪ੍ਰਿੰਸੀਪਲ ਬੁੱਧ ਰਾਮ ਵੱਲੋ ਦੂਸਰੀ ਪਾਰੀ ਖੇਡਣ ਲਈ ਸਿਆਸੀ ਯੱਕੇ ਫਿੱਟ ਕਰਨੇ ਸੁਰੂ ਕਰ ਦਿੱਤੇ ਗਏ ਹਨ। ਉਨ੍ਹਾ ਵੱਲੋਂ ਹਲਕੇ ਦੇ ਵਿਕਾਸ ਤਰੱਕੀ ਅਤੇ ਸਮੱਸਿਆਵਾਂ ਲਈ ਵਿਧਾਨ ਸਭਾ ਦੇ ਹਰ ਸੈਸਨ ਵਿੱਚ ਪ੍ਰਸਨ ਕਾਲ ਦੌਰਾਨ ਸਮੱਸਿਆਵਾਂ ਦੀਆਂ ਪ੍ਰਸਨ ਕਾਪੀਆਂ ਰਾਹੀਂ ਪ੍ਰਚਾਰ ਕਰ ਰਹੇ ਹਨ ਕਿ ਉਨ੍ਹਾਂ ਨੇ ਸਰਕਾਰ ਨੇ ਇਹ ਸਮੱਸਿਆਵਾਂ ਅਤੇ ਮੰਗਾਂ ਪ੍ਰਵਾਨ ਕਰਵਾ ਕੇ ਹਲਕੇ ਨੂੰ ਵਿਕਾਸ ਅਤੇ ਤਰੱਕੀ ਵੱਲ ਤੋਰੀਆ ਹੈ। ਤੰਦਰੁਸਤ ਪੰਜਾਬ ਮਿਸਨ ਤਹਿਤ ਨੋਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ, ਕਿਸਾਨੀ ਦੀ ਮਜਬੂਤੀ ਲਈ, ਸਹਿਰੀ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ, ਵਪਾਰੀ, ਮੁਲਾਜਮ, ਮਜਦੂਰ, ਕਿਰਤੀ ਲੋਕਾਂ ਦੀ ਆਵਾਜ ਨੂੰ ਬੁਲੰਦ ਕਰਨਾ ਆਦਿ ਮੁੱਦਿਆਂ ਦੇ ਆਧਾਰਤ ਲੋਕਾਂ ਦੀ ਕਚਿਹਰੀ ਵਿੱਚ ਜਾ ਰਹੇ ਹਨ।
ਪੰਜਾਬ ਪੁਲਸ ਦਾ ਸਟੇਟ ਅਵਾਰਡੀ ਬਲਵੰਤ ਭੀਖੀ ਵੀ ਪਿੱਛੇ ਨਹੀਂ ਹੈ-
ਹਲਕੇ ਵਿੱਚ ਨਸਿਆ ਦੇ ਖਿਲਾਫ ਸੁਰੂ ਕੀਤੀ ਮੁਹਿੰਮ ਅਧੀਨ ਹਰ ਪਿੰਡ, ਗਲੀ ਮੁੱਹਲੇ, ਖੇਡ ਸਟੇਡੀਅਮ, ਸੱਥਾ ਤੱਕ ਪਹੁੰਚ ਕਰਕੇ ਜਿੱਥੇ ਨੌਜਵਾਨਾਂ ਨੂੰ ਖੇਡਾਂ ਵੱਲ੍ਹ ਲਾਮਬੰਦ ਕਰ ਰਹੇ ਹਨ ਉੱਥੇ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਪੇਸਕਾਰੀ ਕਰਕੇ ਵੀ ਸਿਆਸੀ ਅਖਾੜੇ ਵਿੱਚ ਕੁੱਦਣ ਦੀਆਂ ਤਿਆਰੀਆਂ ਲਈ ਵਿਧਾਨ ਸਭਾ ਦੀ ਪੋੜੀ ਚੜ੍ਹਨ ਲਈ ਜਮੀਨ ਤਿਆਰ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਅਸਿੱਧੇ ਤੌਰ ਤੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਕਈ ਘਾਗਰ ਕਾਂਗਰਸੀ ਨੇਤਾਵਾਂ ਦਾ ਆਸੀਰਵਾਦ ਝਲਕ ਰਿਹਾ ਹੈ। ਬਲਵੰਤ ਭੀਖੀ ਨੇ ਆਪਣੇ ਪਹਿਲੇ ਗੇੜ ਵਿੱਚ ਹਲਕੇ ਦੇ 100 ਦੇ ਕਰੀਬ ਪੇਂਡੂ ਅਤੇ ਸਹਿਰੀ ਖੇਡ ਮੈਦਾਨਾਂ ਤੱਕ 60 ਫੀਸਦੀ ਨੋਜਵਾਨਾਂ ਨਾਲ ਆਪਣੀ ਸਿਆਸੀ ਗੁਫਤਗੂੰ ਮੁਕੰਮਲ ਕਰ ਲਈ ਹੈ ਉੱਥੇ ਅਣਸੂਚੀਤ ਜਾਤੀ ਨਾਲ ਸੰਬੰਧਤ ਚੁਣੇ ਹੋਏ ਪਿੰਡਾ ਦੇ ਪੰਚ ਸਰਪੰਚਾਂ ਨੂੰ ਵੀ ਆਪਣੇ ਸਿਆਸੀ ਸਫਰ ਦਾ ਹਮਸਫਰ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਕੀਤਾ ਹੋਇਆ ਹੈ।
ਦੂਸਰੇ ਪਾਸੇ ਕਾਂਗਰਸੀ ਟਿਕਟ ਦੇ ਦਾਅਵੇਦਾਰ ਇਸ ਹਲਕੇ ਤੋਂ ਚੋਣ ਲੜ੍ਹ ਚੁੱਕੇ ਸੱਤਪਾਲ ਸਿੰਘ ਮੂਲੇਵਾਲਾ ਵੀ ਆਪਣੀਆਂ ਸਿਆਸੀ ਗੋਟੀਆ ਫਿੱਟ ਕਰਨ ਵਿੱਚ ਲੱਗੇ ਹੋਏ ਹਨ ਜੋ ਹਲਕੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਆਪਣੀਆਂ ਸਰਗਰਮੀਆਂ ਨੂੰ ਮਜਬੂਤੀ ਨਾਲ ਅੱਗੇ ਲੈ ਕੇ ਚੱਲ ਰਹੇ ਹਨ।
ਇਸ ਤੋਂ ਇਲਾਵਾ ਪੰਜਾਬ ਪੰਚਾਇਤ ਯੂਨੀਅਨ ਦੇ ਪ੍ਰਧਾਨ ਸੂਬੇਦਾਰ ਭੋਲਾ ਸਿੰਘ ਹਸਨਪੁਰ ਜੋ ਜਾਟ ਮਹਾ ਸਭਾ ਦੇ ਐਸ ਸੀ ਵਿੰਗ ਦੇ ਜਿਲ੍ਹਾਂ ਪ੍ਰਧਾਨ ਵੀ ਹਨ ਵੱਲੋਂ ਵੀ ਕਾਂਗਰਸ ਟਿਕਟ ਦੀ ਦਾਅਵੇਦਾਰੀ ਮਜਬੂਤ ਕਰਦਿਆਂ ਸਭ ਨੂੰ ਨਾਲ ਲੈ ਕੇ ਚੱਲਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਅਤੇ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ 101 ਪੇਜਾਂ ਦਾ ਮਾਸਟਰ ਪਲਾਨ ਤਿਆਰ ਕਰਕੇ ਹਲਕੇ ਨੂੰ ਇੱਕ ਮਾਡਲ ਹਲਕਾ ਬਣਾਉਣ ਦਾ ਸੁਪਨਾ ਸੰਜੋਈ ਬੈਠੇ ਹਨ।
ਭੱਟੀ ਵੱਲੋਂ ਵਿਕਾਸ ਕਾਰਜਾਂ ਦੇ ਨਾ ਤੇ ਹਲਕੇ ਚ ਵੰਡੇ ਜਾ ਰਹੇ ਹਨ ਗ੍ਰਾਟਾ ਦੇ ਗੱਫੇ-
ਹਲਕੇ ਦੀ ਸਿਆਸਤ ਚ ਹਲਕਾ ਇੰਚਾਰਜ ਵੱਲੋ਼ ਕਾਂਗਰਸ ਦੀ ਨੇਤਾ ਰਣਜੀਤ ਕੋਰ ਭੱਟੀ ਵੱਲੋਂ ਵੀ ਵਿਕਾਸ ਕਾਰਜਾਂ ਦੇ ਨਾ ਤੇ ਹਲਕੇ ਚ ਗ੍ਰਾਟਾ ਦੇ ਗੱਫੇ ਵੰਡੇ ਜਾ ਰਹੇ ਹਨ। ਜੋ ਇੱਕ ਵਾਰ ਫੇਰ ਆਪਣੀ ਦਾਅਵੇਦਾਰੀ ਨੂੰ ਮਜਬੂਤ ਕਰਦਿਆਂ ਹਲਕੇ ਵਿੱਚ ਸੰਪਰਕ ਮੁਹਿੰਮ ਅਧੀਨ ਵਰਕਰ ਪ੍ਰੋਗਰਾਮ ਸੁਰੂ ਕੀਤਾ ਹੋਇਆ ਹੈ। ਲੋਕਾਂ ਨਾਲ ਲਗਾਤਾਰ ਤਾਲਮੇਲ ਰੱਖਿਆ ਜਾ ਰਿਹਾ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ

Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ

by Ranjit Singh
November 12, 2026
0

Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ -...

Chhath Puja 2026: ਕੱਲ੍ਹ ਤੋਂ ਸ਼ੁਰੂ ਹੋਵੇਗਾ ਚਾਰ ਰੋਜ਼ਾ ਛੱਠ ਪੂਜਾ ਦਾ ਤਿਉਹਾਰ

Chhath Puja 2026: ਕੱਲ੍ਹ ਤੋਂ ਸ਼ੁਰੂ ਹੋਵੇਗਾ ਚਾਰ ਰੋਜ਼ਾ ਛੱਠ ਪੂਜਾ ਦਾ ਤਿਉਹਾਰ

by Ranjit Singh
November 12, 2026
0

Chhath Puja 2026: ਕੱਲ੍ਹ ਤੋਂ ਸ਼ੁਰੂ ਹੋਵੇਗਾ ਚਾਰ ਰੋਜ਼ਾ ਛੱਠ ਪੂਜਾ ਦਾ ਤਿਉਹਾਰ - ਘਰਾਂ ਤੋਂ ਲੈ ਕੇ ਬਾਜ਼ਾਰਾਂ ਤੇ...

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷

by Ranjit Singh
November 12, 2026
0

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷 🌷ਅੱਜ ਦਾ ਵਿਚਾਰ🌷 ਪ੍ਰਾਰਥਨਾ ਕਦੇ ਵੀ ਵਿਅਰਥ ਨਹੀਂ ਜਾਂਦੀ......

IND U19 vs AFG U19: ਸੈਮੀਫਾਈਨਲ ’ਚ ਅੱਜ ਭਾਰਤ ਦਾ ਅਫਗਾਨਿਸਤਾਨ ਨਾਲ ਹੋਵੇਗਾ ਮੁਕਾਬਲਾ

IND U19 vs AFG U19: ਸੈਮੀਫਾਈਨਲ ’ਚ ਅੱਜ ਭਾਰਤ ਦਾ ਅਫਗਾਨਿਸਤਾਨ ਨਾਲ ਹੋਵੇਗਾ ਮੁਕਾਬਲਾ

by Ranjit Singh
November 12, 2026
0

IND U19 vs AFG U19: ਸੈਮੀਫਾਈਨਲ ’ਚ ਅੱਜ ਭਾਰਤ ਦਾ ਅਫਗਾਨਿਸਤਾਨ ਨਾਲ ਹੋਵੇਗਾ ਮੁਕਾਬਲਾ ਚੰਡੀਗੜ੍ਹ, 12 ਨਵੰਬਰ (ਵਿਸ਼ਵ ਵਾਰਤਾ): ਅੰਡਰ-19...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ

Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ

by Ranjit Singh
November 12, 2026
0

Punjab ਵਿਧਾਨ ਸਭਾ ਚੋਣਾਂ-2027: ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ -...

Most Popular

Punjab: ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਮਾਮਲੇ ਦੀ ਬਠਿੰਡਾ ਅਦਾਲਤ ਵਿੱਚ ਸੁਣਵਾਈ ਅੱਜ

Punjab: ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਮਾਮਲੇ ਦੀ ਬਠਿੰਡਾ ਅਦਾਲਤ ਵਿੱਚ ਸੁਣਵਾਈ ਅੱਜ

by Ranjit Singh
7 days ago
0

Punjab: ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਮਾਮਲੇ ਦੀ ਬਠਿੰਡਾ ਅਦਾਲਤ ਵਿੱਚ ਸੁਣਵਾਈ ਅੱਜ ਚੰਡੀਗੜ੍ਹ, 5 ਨਵੰਬਰ (ਵਿਸ਼ਵ ਵਾਰਤਾ): ਭਾਜਪਾ ਦੀ ਸੰਸਦ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 