ਆਈਪੀਐਲ 2021 ਫੇਜ਼-2
ਰਾਇਲ ਚੈਲੇਂਜਰਜ਼ ਬੰਗਲੌਰ ਨੇ ਦਿੱਲੀ ਕੈਪੀਟਲਸ ਨੂੰ ਹਰਾਇਆ

ਚੰਡੀਗੜ੍ਹ,9ਅਕਤੂਬਰ(ਵਿਸ਼ਵ ਵਾਰਤਾ)- ਆਈਪੀਐਲ 2021 ਵਿੱਚ ਲੀਗ ਦਾ ਆਖਰੀ ਮੈਚ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਦਿੱਲੀ ਕੈਪੀਟਲਸ ਦੇ ਵਿੱਚ ਖੇਡਿਆ ਗਿਆ ਸੀ। ਬੰਗਲੌਰ ਦੇ ਸਾਹਮਣੇ ਦਿੱਲੀ ਨੇ 165 ਦੌੜਾਂ ਦਾ ਟੀਚਾ ਰੱਖਿਆ ਸੀ। ਬੰਗਲੌਰ ਨੇ ਇਸ ਨੂੰ 3 ਵਿਕਟਾਂ ਗੁਆ ਕੇ ਹਾਸਲ ਕੀਤਾ। ਬੈਂਗਲੁਰੂ ਨੂੰ ਮੈਚ ਦੀ ਆਖਰੀ ਗੇਂਦ ‘ਤੇ 5 ਦੌੜਾਂ ਦੀ ਲੋੜ ਸੀ। ਭਰਤ ਨੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਭਰਤ ਨੇ 52 ਗੇਂਦਾਂ ‘ਤੇ 78 ਦੌੜਾਂ ਦੀ ਪਾਰੀ ਖੇਡੀ।






















