ਆਈਪੀਐਲ 2021 ਫੇਜ਼-2
ਕੋਲਕਾਤਾ ਨੇ ਰਾਜਸਥਾਨ ਨੂੰ ਹਰਾਇਆ
ਚੰਡੀਗੜ੍ਹ, 8ਅਕਤੂਬਰ(ਵਿਸ਼ਵ ਵਾਰਤਾ)-ਆਈਪੀਐਲ 2021 ਦੇ 54 ਵੇਂ ਮੈਚ ਵਿੱਚ ਕੋਲਕਾਤਾ ਨੇ ਰਾਜਸਥਾਨ ਨੂੰ 86 ਦੌੜਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਕੇਆਰ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾਈਆਂ।ਜਵਾਬ ਵਿੱਚ ਰਾਜਸਥਾਨ ਦੀ ਟੀਮ 85 ਦੌੜਾਂ’ ਤੇ ਆਲ ਆਟ ਹੋ ਗਈ। ਕੋਲਕਾਤਾ ਲਈ ਸ਼ਿਵਮ ਮਾਵੀ ਨੇ ਚਾਰ ਅਤੇ ਲੌਕੀ ਫਰਗੂਸਨ ਨੇ ਦੋ ਵਿਕਟਾਂ ਲਈਆਂ। ਇਸ ਜਿੱਤ ਨਾਲ ਕੋਲਕਾਤਾ ਦੇ ਅੰਕ ਸੂਚੀ ਵਿੱਚ 14 ਅੰਕ ਹੋ ਗਏ ਹਨ। ਕੇਕੇਆਰ ਦੀ ਰਨ ਰੇਟ +0.587 ਹੈ। ਕੋਲਕਾਤਾ ਦੀ ਜਿੱਤ ਨੇ ਪੰਜਾਬ ਅਤੇ ਰਾਜਸਥਾਨ ਦੀ ਯਾਤਰਾ ਖਤਮ ਕਰ ਦਿੱਤੀ। ਇਸ ਦੇ ਨਾਲ ਹੀ ਮੁੰਬਈ ਦਾ ਰਸਤਾ ਮੁਸ਼ਕਲ ਹੋ ਗਿਆ ਹੈ।























