ਆਈਪੀਐਲ 2021 ਫੇਜ਼-2
ਦਿੱਲੀ ਨੇ ਚੇਨਈ ਨੂੰ ਲਗਾਤਾਰ ਚੌਥੀ ਵਾਰ ਦਿੱਤੀ ਮਾਤ

ਚੰਡੀਗੜ੍ਹ, 5ਅਕਤੂਬਰ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ 2021 ਦੇ ਅੱਜ 50 ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆ। ਇਸ ਰੋਮਾਂਚਕ ਮੈਚ ‘ਚ ਚੇਨਈ ਨੇ ਦਿੱਲੀ ਦੇ ਸਾਹਮਣੇ ਜਿੱਤ ਲਈ 137 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਨੇ 7 ਵਿਕਟਾਂ ਦੇ ਨੁਕਸਾਨ’ ਤੇ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਦਿੱਲੀ ਲਈ 39 ਅਤੇ ਸ਼ਿਮਰੌਨ ਹੇਟਮੇਅਰ ਨੇ ਆਖਰੀ ਓਵਰ ਵਿੱਚ 18 ਗੇਂਦਾਂ ਵਿੱਚ 28 ਦੌੜਾਂ ਬਣਾਈਆਂ। ਚੇਨਈ ਲਈ ਰਵਿੰਦਰ ਜਡੇਜਾ ਅਤੇ ਸ਼ਾਰਦੁਲ ਠਾਕੁਰ ਨੇ ਦੋ -ਦੋ ਵਿਕਟਾਂ ਲਈਆਂ। ਇਸ ਜਿੱਤ ਤੋਂ ਬਾਅਦ ਦਿੱਲੀ ਇੱਕ ਵਾਰ ਫਿਰ 20 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਸਿਖਰ ਉੱਤੇ ਹੈ।






















