
ਜਿੱਥੇ ਇੱਕ ਪਾਸੇ ਸਾਢੇ ਚਾਰ ਵਜੇ ਪੰਜਾਬ ਕੈਬਨਿਟ ਦੇ ਮੰਤਰੀਆਂ ਨੇ ਸਹੁੰ ਚੁੱਕਣੀ ਹੈ ਉਥੇ ਹੀ ਦੂਜੇ ਪਾਸੇ ਨਵੀਂ ਵਜ਼ਾਰਤ ਚ ਘਮਸਾਨ ਛਿੜ ਗਿਆ ਹੈ । ਜਾਣਕਾਰੀ ਮੁਤਾਬਕ ਕੈਬਨਿਟ ਵਿੱਚ ਸ਼ਾਮਲ ਕੀਤੇ ਗਏ ਇਕ ਕਾਂਗਰਸੀ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਆਪਣਿਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ।
ਕਾਂਗਰਸ ਦੇ ਕੁਝ ਨੇਤਾਵਾਂ ਨੇ ਰਾਣਾ ਗੁਰਜੀਤ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਰਾਣਾ ਗੁਰਜੀਤ ਨੂੰ ਮੰਤਰੀ ਨਾ ਬਣਾਇਆ ਜਾਵੇ ਕਿਉਂਕਿ ਉਨ੍ਹਾਂ ਤੇ ਮਾਈਨਿੰਗ ਦੇ ਇਲਜ਼ਾਮ ਲੱਗੇ ਹੋਏ ਹਨ ਉਨ੍ਹਾਂ ਨੂੰ ਪਹਿਲਾਂ ਵੀ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਸੀ ਕਾਂਗਰਸ ਦੇ ਸੀਨੀਅਰ ਨੇਤਾ ਨਵਤੇਜ ਚੀਮਾ ,ਬਲਵਿੰਦਰ ਧਾਲੀਵਾਲ, ਸੁਖਪਾਲ ਖਹਿਰਾ, ਪਵਨ ਆਦੀਆ ਆਦਿ ਵੱਲੋਂ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਗਈ ਹੈ ਕਿ ਇਸ ਕੈਬਨਿਟ ਵਿੱਚੋਂ ਰਾਣਾ ਗੁਰਜੀਤ ਦਾ ਨਾਮ ਹਟਾਇਆ ਜਾਵੇ ਜੋ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਲਈ ਘਾਤਕ ਸਾਬਿਤ ਹੋ ਸਕਦੇ ਨੇ । ਉਨ੍ਹਾਂ ਨੇ ਹਾਈਕਮਾਂਡ ਅਤੇ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਇਸ ਕੈਬਨਿਟ ਵਿੱਚ ਸ਼ਾਮਲ ਨਾ ਕੀਤਾ ਜਾਵੇ ।
ਰਾਣਾ ਗੁਰਜੀਤ ਸਿੰਘ ਦਾ ਨਾਂ ਹੁਣ ਚਾਰ ਮਹੀਨੇ ਦੀ ਬਣਨ ਜਾ ਰਹੀ ਨਵੀਂ ਵਜਾਰਤ ਵਿੱਚ ਲਿਆ ਜਾ ਰਿਹਾ ਹੈ ਪਰ ਸਾਬਕਾ ਸੂਬਾ ਪ੍ਰਧਾਨ ਮੋਹਿੰਦਰ ਸਿੰਘ ਕੇਪੀ , ਵਿਧਾਇਕ ਨਵਤੇਜ ਸਿੰਘ ਚੀਮਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਡਾ ਰਾਜ ਕੁਮਾਰ, ਵਿਧਾਇਕ ਡਾ ਪਵਨ ਅਦਿੱਤਿਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਹਾਲ ਵਿੱਚ ਕਾਂਗਰਸ ਦਾ ਪੱਲਾ ਫੜਿਆ ਹੈ, ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਕਿਹਾ ਜਿਸ ਵਿਚ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਲ ਨਾ ਕੀਤਾ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਹੈ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਇਸ ਤੇ ਪਾਰਟੀ ਤੇ ਵੀ ਅਸਰ ਪਵੇਗਾ।
ਉਨ੍ਹਾਂ ਪੱਤਰ ਵਿੱਚ ਦਸ਼ ਲਗਾਏ ਗਏ ਹਨ ਕਿ ਰਾਣਾ ਗੁਰਜੀਤ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਉਨ੍ਹਾਂ ਨੂੰ ਦੋਆਬਾ ਦਾ ਕਥਿਤ ਦਾਗ਼ੀ ਆਗੂ ਕਿਹਾ ਜਾਂਦਾ ਹੈ। ਦੱਸ ਦੇਈਏ ਕੈਬਨਿਟ ਵਿਸਥਾਰ ਵਿਚ ਰਾਣਾ ਗੁਰਜੀਤ ਦਾ ਵੀ ਨਾਮ ਹੈ ਜੋ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਕੈਬਨਿਟ ਵਿਚ ਸ਼ਾਮਿਲ ਸੀ ਪਰ ਜਦ ਉਨ੍ਹਾਂ ਉੱਤੇ ਮਾਈਨਿੰਗ ਦੇ ਆਰੋਪ ਲੱਗੇ ਤੇ ਉਨ੍ਹਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਗਿਆ
ਅਸੀਂ ਬਤੌਰ ਵਿਧਾਇਕ ਅਤੇ ਦੋਆਬਾ ਦੇ ਲੀਡਰ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਕਰਕੇ ਲੋਕਾਂ ਚ ਫੈਲੇ ਰੋਸ ਨੂੰ ਤੁਹਾਡੇ ਤਕ ਪਹੁੰਚਾਉਣਾ ਚਾਹੁੰਦੇ ਹਾਂ ਰਾਣਾ ਗੁਰਜੀਤ ਸਿੰਘ ਨੂੰ ਮਾਈਨਿੰਗ ਘੁਟਾਲੇ ਕਰਕੇ 2018 ਚ ਕੈਬਿਨੇਟ ਚੋਂ ਹਟਾਇਆ ਗਿਆ ਸੀ ਅਸੀਂ ਹੈਰਾਨ ਹਾਂ ਕਿ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਚ ਕਿਉਂ ਸ਼ਾਮਲ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਉਪਰੋਕਤ ਦੋਸ਼ਾਂ ਕਾਰਨ ਜਨਵਰੀ 2018 ਵਿਚ ਹਟਾਇਆ ਗਿਆ ਸੀ ।ਕਿਸੇ ਅਦਾਲਤ ਜਾਂ ਸਰਕਾਰ ਤੋਂ ਉਨ੍ਹਾਂ ਨੂੰ ਕੋਈ ਕਲੀਨ ਚਿੱਟ ਵੀ ਨਹੀਂ ਮਿਲੀ ਇਸ ਤੋਂ ਇਲਾਵਾ ਹੈਰਾਨੀ ਦੀ ਗੱਲ ਹੈ ਕਿ ਦੁਆਬੇ ਤੋਂ ਜਿਹੜੇ ਤਿੰਨ ਮੰਤਰੀਆਂ ਨੂੰ ਸ਼ਾਮਲ ਕਰਨ ਦੀ ਤਿਆਰੀ ਹੈ ਉਨ੍ਹਾਂ ਚ ਦੋ ਜੱਟ ਸਿੱਖ ਅਤੇ ਇਕ ਓਬੀਸੀ ਸਿੱਖ ਹੈ ਜਦੋਂ ਇਸ ਇਲਾਕੇ ਚ ਤੀਹ ਫ਼ੀਸਦੀ ਦੇਸ਼ ਦੀ ਆਬਾਦੀ ਅਨੁਸੂਚਿਤ ਜਾਤੀ ਦੀ ਹੈ ਇਸ ਲਈ ਅਸੀਂ ਸਾਰੇ ਅਪੀਲ ਕਰਦੇ ਹਾਂ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਣਾ ਗੁਰਜੀਤ ਸਿੰਘ ਦਾ ਨਾਂ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ ਉਨ੍ਹਾਂ ਦੀ ਥਾਂ ਕਿਸੇ ਬੇਦਾਗ਼ ਅਨੁਸੂਚਿਤ ਜਾਤੀ ਦੇ ਚਿਹਰੇ ਨੂੰ ਕੈਬਨਿਟ ਵਿਚ ਸ਼ਾਮਿਲ ਕੀਤਾ ਜਾਵੇ























