
ਪਟਿਆਲਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦੋਆਬਾ ਦੇ ਕਈ ਵਿਧਾਇਕਾਂ ਦੀ ਮੀਟਿੰਗ ਚੱਲ ਰਹੀ ਹੈ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੰਗ ਹੈ ਕਿ ਰਾਣਾ ਗੁਰਜੀਤ ਨੂੰ ਇਸ ਕੈਬਨਿਟ ਵਿੱਚ ਸ਼ਾਮਲ ਨਾ ਕੀਤਾ ਜਾਵੇ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਸੀਨੀਅਰ ਕਾਂਗਰਸੀ ਲੀਡਰਾਂ ਨੇ ਚਿੱਠੀ ਵਿੱਚ ਲਿਖਿਆ ਹੈ ਕਿ
ਅਸੀਂ ਬਤੌਰ ਵਿਧਾਇਕ ਅਤੇ ਦੋਆਬਾ ਦੇ ਲੀਡਰ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਕਰਕੇ ਲੋਕਾਂ ਚ ਫੈਲੇ ਰੋਸ ਨੂੰ ਤੁਹਾਡੇ ਤਕ ਪਹੁੰਚਾਉਣਾ ਚਾਹੁੰਦੇ ਹਾਂ ਰਾਣਾ ਗੁਰਜੀਤ ਸਿੰਘ ਨੂੰ ਮਾਈਨਿੰਗ ਘੁਟਾਲੇ ਕਰਕੇ 2018 ਚ ਕੈਬਿਨੇਟ ਚੋਂ ਹਟਾਇਆ ਗਿਆ ਸੀ ਅਸੀਂ ਹੈਰਾਨ ਹਾਂ ਕਿ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਚ ਕਿਉਂ ਸ਼ਾਮਲ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਉਪਰੋਕਤ ਦੋਸ਼ਾਂ ਕਾਰਨ ਜਨਵਰੀ 2018 ਵਿਚ ਹਟਾਇਆ ਗਿਆ ਸੀ ।ਕਿਸੇ ਅਦਾਲਤ ਜਾਂ ਸਰਕਾਰ ਤੋਂ ਉਨ੍ਹਾਂ ਨੂੰ ਕੋਈ ਕਲੀਨ ਚਿੱਟ ਵੀ ਨਹੀਂ ਮਿਲੀ ਇਸ ਤੋਂ ਇਲਾਵਾ ਹੈਰਾਨੀ ਦੀ ਗੱਲ ਹੈ ਕਿ ਦੁਆਬੇ ਤੋਂ ਜਿਹੜੇ ਤਿੰਨ ਮੰਤਰੀਆਂ ਨੂੰ ਸ਼ਾਮਲ ਕਰਨ ਦੀ ਤਿਆਰੀ ਹੈ ਉਨ੍ਹਾਂ ਚ ਦੋ ਜੱਟ ਸਿੱਖ ਅਤੇ ਇਕ ਓਬੀਸੀ ਸਿੱਖ ਹੈ ਜਦੋਂ ਇਸ ਇਲਾਕੇ ਚ ਤੀਹ ਫ਼ੀਸਦੀ ਦੇਸ਼ ਦੀ ਆਬਾਦੀ ਅਨੁਸੂਚਿਤ ਜਾਤੀ ਦੀ ਹੈ ਇਸ ਲਈ ਅਸੀਂ ਸਾਰੇ ਅਪੀਲ ਕਰਦੇ ਹਾਂ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਣਾ ਗੁਰਜੀਤ ਸਿੰਘ ਦਾ ਨਾਂ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ ਉਨ੍ਹਾਂ ਦੀ ਥਾਂ ਕਿਸੇ ਬੇਦਾਗ਼ ਅਨੁਸੂਚਿਤ ਜਾਤੀ ਦੇ ਚਿਹਰੇ ਨੂੰ ਕੈਬਨਿਟ ਵਿਚ ਸ਼ਾਮਿਲ ਕੀਤਾ ਜਾਵੇ
ਵੱਲੋਂ ਨਵਤੇਜ ਸਿੰਘ ਚੀਮਾ
ਬਲਵਿੰਦਰ ਸਿੰਘ ਧਾਲੀਵਾਲ ਬਾਵਾ ਹੈਨਰੀ ਰਾਜ ਕੁਮਾਰ ਚੱਬੇਵਾਲ ਸੁਖਪਾਲ ਖਹਿਰਾ ਪਵਨ ਆਦੀਆ






















