<div></div> <div><img class="alignnone size-full wp-image-830 alignleft" src="https://wishavwarta.in/wp-content/uploads/2017/08/crime.jpg" alt="" width="259" height="194" /></div> <div>ਖਰੜ 30 ਅਗਸਤ (ਵਿਸ਼ਵ ਵਾਰਤਾ ) ਅੱਜ ਖਰੜ ਦੀ ਅਦਾਲਤ ਵਿਚ ਕੇਸ ਭੁਗਤਣ ਆਏ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ ਜਿਸਤੇ ਪੁਲਿਸ ਨੇ ਉਸਤੇ ਮਾਮਲਾ ਦਰਜ ਕਰ ਲਿਆ ਜਾਣਕਾਰੀ ਮੁਤਾਬਿਕ ਖਰੜ ਦੀ ਮਾਣਯੋਗ ਅਦਾਲਤ ਵਿਚ ਮਨਜੀਤ ਸਿੰਘ ਵਾਸੀ ਨਿਆਂ ਗਰਾਓਂ ਪੇਸ਼ੀ 'ਤੇ ਆਇਆ ਸੀ ਤੇ ਮਾਣਯੋਗ ਜੱਜ ਦੇ ਸਟੈਨੋ ਵਿਕਾਸ ਕੁਮਾਰ ਨਾਲ ਕਿਸੇ ਗੱਲ 'ਤੇ ਖਹਿਬੜ ਪਿਆ ਤੇ ਮਾਣਯੋਗ ਜੱਜ ਦੇ ਸਾਹਮਣੇ ਹੀ ਉਸਨੇ ਸਟੈਨੋ ਨਾਲ ਦੁਰਵਿਵਹਾਰ ਕੀਤਾ ਤਾਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਸਿਟੀ ਪੁਲਸ ਨੇ ਸਟੈਨੋ ਵਿਕਾਸ ਕੁਮਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।</div>