ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਪਹੁੰਚਣ ਤੇ ਕੀਤਾ ਗਿਆ ਸਵਾਗਤ
ਮੋਦੀ ਨੇ ਕਿਹਾ- ਇੱਥੇ ਵਸੇ ਭਾਰਤੀ ਹਨ ਸਾਡੀ ਤਾਕਤ

ਚੰਡੀਗੜ੍ਹ, 23ਸਤੰਬਰ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ‘ਤੇ ਹਨ। ਉਹ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ ਕਰੀਬ 11 ਵਜੇ ਭਾਰਤ ਤੋਂ ਰਵਾਨਾ ਹੋਏ ਅਤੇ ਸਵੇਰੇ 3.30 ਵਜੇ ਅਮਰੀਕਾ ਪਹੁੰਚੇ। ਵਾਸ਼ਿੰਗਟਨ ਡੀਸੀ ਦੇ ਹਵਾਈ ਅੱਡੇ ਤੇ ਭਾਰਤੀ ਪ੍ਰਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਉਨ੍ਹਾਂ ਨੇ ਟਵੀਟ ਕੀਤਾ ਅਤੇ ਕਿਹਾ- ਵਾਸ਼ਿੰਗਟਨ ਵਿੱਚ ਨਿੱਘੇ ਸਵਾਗਤ ਲਈ ਭਾਰਤੀ ਭਾਈਚਾਰੇ ਦਾ ਧੰਨਵਾਦੀ ਹਾਂ। ਸਾਡੇ ਪ੍ਰਵਾਸੀ ਸਾਡੀ ਤਾਕਤ ਹਨ। ਇਹ ਸ਼ਲਾਘਾਯੋਗ ਹੈ ਕਿ ਕਿਵੇਂ ਸਾਡੇ ਪ੍ਰਵਾਸੀਆਂ ਨੇ ਵਿਸ਼ਵ ਵਿੱਚ ਆਪਣੀ ਪਛਾਣ ਬਣਾਈ ਹੈ।






















