ਪੰਜਾਬ ਵਿੱਚ ਖੋਲ੍ਹਿਆ ਗਿਆ ਪਹਿਲਾ ਮਦਰ ਮਿਲਕ ਬੈਂਕ
ਨਵਜੰਮੇ ਬੱਚਿਆਂ ਨੂੰ ਮਿਲੇਗਾ ਮਾਂ ਦਾ ਦੁੱਧ

ਚੰਡੀਗੜ੍ਹ,11ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਦੀਆਂ ਕੰਮਕਾਜੀ ਮਾਵਾਂ ਨੂੰ ਹੁਣ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਚਿੰਤਾ ਨਹੀਂ ਕਰਨੀ ਪਵੇਗੀ ਕਿਉਂਕਿ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਬ੍ਰੈਸਟ ਮਿਲਕ ਪੰਪ ਬੈਂਕ ਖੋਲ੍ਹਿਆ ਗਿਆ ਹੈ। ਸਿਵਲ ਹਸਪਤਾਲ ਲੁਧਿਆਣਾ ਦੇ ਬੇਬੀ ਸੈਂਟਰ ਵਿੱਚ ਬ੍ਰੈਸਟ ਮਿਲਕ ਪੰਪ ਬੈਂਕ ਖੋਲ੍ਹਿਆ ਗਿਆ ਹੈ।

ਇਹ ਸੇਵਾ 24 ਘੰਟੇ ਪ੍ਰਦਾਨ ਕੀਤੀ ਜਾਵੇਗੀ ਅਤੇ ਬਿਲਕੁਲ ਮੁਫਤ ਪ੍ਰਦਾਨ ਕੀਤੀ ਜਾਵੇਗੀ। ਇਸ ਦਾ ਉਦਘਾਟਨ ਲੁਧਿਆਣਾ ਦੀ ਕੌਂਸਲਰ ਮਮਤਾ ਆਸ਼ੂ ਅਤੇ ਏਡੀਸੀ ਲੁਧਿਆਣਾ ਅਮਿਤ ਕੁਮਾਰ ਪੰਚਾਲ ਨੇ ਕੀਤਾ।






















