ਬੇਰੁਜ਼ਗਾਰ ਕਰਨਗੇ ਖੂਨ ਦੇ ਪਿਆਲੇ ਭੇਂਟ
ਅਨੋਖਾ ਅਧਿਆਪਕ

ਬਠਿੰਡਾ,4 ਸਤੰਬਰ(ਕੁਲਬੀਰ ਬੀਰਾ )ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਸੰਗਰੂਰ ਅਤੇ ਸਿਵਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਉਪਰ ਚੜ ਕੇ ਬੀ ਐਡ ਦੀ ਭਰਤੀ ਦੀ ਮੰਗ ਕਰਦੇ ਬੇਰੁਜ਼ਗਾਰਾਂ ਵੱਲੋ ਇਸ ਵਾਰ ਅਧਿਆਪਕ ਦਿਵਸ ਮੌਕੇ ਸਥਾਨਕ ਰੋਜ਼ ਗਾਰਡਨ ਤੋ ਮਾਰਚ ਸ਼ੁਰੂ ਕਰਕੇ ਖਜਾਨਾ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਖੂਨ ਦੇ ਪਿਆਲੇ ਭੇਂਟ ਕੀਤੇ ਜਾਣਗੇ।
ਬੇਰੁਜ਼ਗਾਰ ਯੂਨੀਅਨ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਗੁਰਪ੍ਰੀਤ ਸਿੰਘ ਪੱਕਾ ਕਲਾਂ ਨੇ ਦੱਸਿਆ ਕਿ ਇਕ ਪਾਸੇ ਸੂਬਾ ਸਰਕਾਰ ਅਧਿਆਪਕਾਂ ਦੇ ਸਨਮਾਨ ਦਾ ਡਰਾਮਾ ਕਰਦੀ ਹੈ ਦੂਜੇ ਪਾਸੇ ਸੂਬੇ ਦੇ ਸਿੱਖਿਆ ਮੰਤਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਲੱਚਰ ਸਬਦਾਵਲੀ ਨਾਲ ਨਿਵਾਜਦੇ ਹਨ। ਉਹ ਆਪਣੀ ਕੋਠੀ ਦੇ ਗੇਟ ਉੱਤੇ ਪਿਛਲੇ ਕਰੀਬ ਅੱਠ ਮਹੀਨੇ ਤੋਂ ਬੈਠੇ,ਸਿਵਲ ਹਸਪਤਾਲ ਵਾਲੀ ਟੈਂਕੀ ਉੱਤੇ ਪਿਛਲੇ ਅੱਧੇ ਮਹੀਨੇ ਤੋ ਬੈਠੇ ਮੁਨੀਸ਼ ਦੀ ਸਾਰ ਨਹੀਂ ਲੈ ਰਹੀ।
ਸਾਰੀਆਂ ਯੋਗਤਾਵਾਂ ਪੂਰੀਆਂ ਕਰਦਾ ਪੰਜਾਬ ਦਾ ਬੇਰੁਜ਼ਗਾਰ ਅਧਿਆਪਕ ਵਰਗ ਸੜਕਾਂ ਉਪਰ ਰੁਲ ਰਿਹਾ ਹੈ।ਵਾਰ ਵਾਰ ਸਿੱਖਿਆ ਮੰਤਰੀ ਪੰਜਾਬ ਵੱਲੋ ਬਹਾਨਾ ਬਣਾਇਆ ਜਾਂਦਾ ਹੈ ਕਿ ਬੇਰੁਜ਼ਗਾਰਾਂ ਦੀ ਭਰਤੀ ਲਈ ਵਿੱਤ ਵਿਭਾਗ ਵੱਲੋਂ ਮਨਜੂਰੀ ਨਹੀਂ ਦਿੱਤੀ ਜਾ ਰਹੀ। ਇਸ ਲਈ ਖਾਲੀ ਖਜਾਨੇ ਦੇ ਮੰਤਰੀ ਦੇ ਗੇਟ ਅੱਗੇ ਖਾਲੀ ਪੀਪੇ ਖੜਕਾਏ ਜਾਣਗੇ।
ਓਹਨਾਂ ਕਿਹਾ ਕਿ ਜਦੋਂ ਤੱਕ ਬੇਰੁਜ਼ਗਾਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ।






















