ਭਾਰਤ ਦੇ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਪਹੁੰਚੇ ਫਾਈਨਲ ’ਚ

ਚੰਡੀਗੜ੍ਹ, 4ਸਤੰਬਰ(ਵਿਸ਼ਵ ਵਾਰਤਾ)-ਭਾਰਤੀ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਪੁਰਸ਼ ਸਿੰਗਲਜ਼ ਐਸਐਲ -3 ਈਵੈਂਟ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਉਸ ਨੇ ਸੈਮੀਫਾਈਨਲ ਵਿੱਚ ਜਾਪਾਨੀ ਖਿਡਾਰੀ ਡੀ ਫੁਜੀਹਾਰਾ ਨੂੰ ਹਰਾਇਆ। ਪ੍ਰਮੋਦ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਾਪਾਨੀ ਖਿਡਾਰੀ ਨੂੰ 21-11 ਅਤੇ 21-16 ਨਾਲ ਹਰਾਇਆ। ਇਸ ਜਿੱਤ ਨਾਲ ਪ੍ਰਮੋਦ ਦਾ ਮੈਡਲ ਪੱਕਾ ਹੋ ਗਿਆ ਹੈ।






















