ਟੋਕੀਓ ਪੈਰਾਲੰਪਿਕਸ
ਅਵਨੀ ਲੇਖਰਾ ਨੇ ਜਿੱਤਿਆ ਦੂਜਾ ਮੈਡਲ, ਭਾਰਤ ਦੀ ਝੋਲੀ ਚ ਪਾਇਆ 12ਵਾਂ ਮੈਡਲ

ਚੰਡੀਗੜ੍ਹ, 3ਸਤੰਬਰ(ਵਿਸ਼ਵ ਵਾਰਤਾ)ਅਵਨੀ ਲੇਖਰਾ ਨੇ ਮਹਿਲਾਵਾਂ ਦੀ 50 ਮੀਟਰ ਰਾਈਫਲ ਪੀ -3 ਐਸਐਚ -1 ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਦੌਰਾਨ ਉਸ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦੇ ਤਮਗੇ ਨੂੰ ਨਿਸ਼ਾਨਾ ਬਣਾਇਆ।ਅਵਨੀ ਲੇਖਰਾ ਨੇ 445.9 ਸਕੋਰ ਕੀਤਾ ਅਤੇ ਮੈਡਲ ਜਿੱਤਣ ਵਿੱਚ ਕਾਮਯਾਬ ਰਹੀ। ਟੋਕੀਓ ਪੈਰਾਲੰਪਿਕਸ ਵਿੱਚ ਅਵਨੀ ਦਾ ਇਹ ਦੂਜਾ ਤਮਗਾ ਹੈ।
ਗੌਰਤਲਬ ਹੈ ਕਿ ਅਵਨੀ ਨੇ 4 ਦਿਨ ਪਹਿਲਾਂ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ ਹੁਣ ਉਸਨੇ ਆਪਣੀ ਰਾਈਫਲ ਨਾਲ ਦੇਸ਼ ਲਈ ਕਾਂਸੀ ਦਾ ਤਮਗਾ ਜਿੱਤਿਆ ਟੋਕੀਓ ਪੈਰਾਲਿੰਪਿਕਸ ਵਿੱਚ ਭਾਰਤ ਦੁਆਰਾ ਜਿੱਤਿਆ ਇਹ ਚੌਥਾ ਕਾਂਸੀ ਤਮਗਾ ਹੈ। ਇਸ ਤੋਂ ਪਹਿਲਾ ਅੱਜ 18 ਸਾਲਾਂ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ 11 ਵਾਂ ਮੈਡਲ ਪਾਇਆ ਸੀ। ਭਾਰਤ ਦੇ ਪ੍ਰਵੀਨ ਕੁਮਾਰ ਨੇ ਹਾਈ ਜੰਪ ਟੀ 64 ਈਵੈਂਟ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤਿਆ ਹੈ।
ਅਵਨੀ ਲੇਖਰਾ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਹੈ। ਜਿਸ ਨੇ ਅੱਜ ਦੂਜਾ ਮੈਡਲ ਜਿੱਤਿਆ ਹੈ।






















