ਸੀਪੀਐੱਫ ਕਰਮਚਾਰੀ ਯੂਨੀਅਨ ਦੀ ਮੁੱਖ ਮੰਤਰੀ ਨਾਲ ਅੱਜ ਹੋਣ ਵਾਲੀ ਬੈਠਕ ਮੁਲਤਵੀ
ਦੇਖੋ, ਹੁਣ ਕਦੋਂ ਹੋਵੇਗੀ ਮੀਟਿੰਗ

ਮੁਹਾਲੀ ,2ਸਤੰਬਰ(ਵਿਸ਼ਵ ਵਾਰਤਾ)- ਅੱਜ ਮੁੱਖ ਮੰਤਰੀ ਪੰਜਾਬ ਨਿਵਾਸ ਚੰਡੀਗੜ ਵਿੱਚ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਧਾਨ ਸੁਖਜੀਤ ਸਿੰਘ ਅਤੇ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ, ਅਮਨਦੀਪ ਸਿੰਘ ਵਿੱਤ ਸਕੱਤਰ, ਸੰਗਤ ਕਪੂਰਥਲਾ ਦੇ ਵਫਦ ਵੱਲੋਂ ਅੱਜ ਮੁੱਖ ਮੰਤਰੀ ਨਿਵਾਸ ਚੰਡੀਗੜ ਵਿਖੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਲਈ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਜੀ ਦੇ ਮੁੱਖ ਸਲਾਹਕਾਰ ਐਨਪੀ ਸਿੰਘ ਜੀ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਵਿਚਾਰ ਚਰਚਾ ਕਰਦੇ ਹੋਏ ਦੱਸਿਆ ਗਿਆ ਕਿ ਵਿਧਾਨ ਸਭਾ ਦੇ ਇੱਕ ਦਿਨਾ ਵਿਸ਼ੇਸ਼ ਸ਼ੈਸ਼ਨ ਦੇ ਮੱਦੇਨਜਰ ਮੁੱਖ ਮੰਤਰੀ ਜੀ ਦੇ ਰਾਜਨੀਤਕ ਰੁਝੇਵਿਆਂ ਕਾਰਨ ਸੀਪੀਐੱਫ ਯੂਨੀਅਨ ਨਾਲ ਅੱਜ ਹੋਣ ਵਾਲੀ ਮੀਟਿੰਗ ਮੁੱਖ ਮੰਤਰੀ ਵੱਲੋਂ 9 ਸਤੰਬਰ ਨੂੰ ਕੀਤੀ ਜਾਵੇਗੀ।
ਇਸ ਸਬੰਧੀ ਸੂਬਾ ਪ੍ਰਧਾਨ ਸੁਖਜੀਤ ਸਿੰਘ ਵੱਲੋਂ ਕਿਹਾ ਗਿਆ ਕਿ ਅਗਰ ਅਗਲੇ ਕੁਝ ਦਿਨਾਂ ਵਿੱਚ ਜਥੇਬੰਦੀ ਨੂੰ ਸੱਦਾ ਦੇਕੇ ਦਿੱਤੀ ਗਈ ਮੀਟਿੰਗ ਮੁੱਖ ਮੰਤਰੀ ਨਾਲ ਤੈਅ ਨਹੀਂ ਹੁੰਦੀ ਹੈ ਤਾਂ ਜਥੇਬੰਦੀ ਇਸ ਤੇ ਸਖਤ ਨੋਟਿਸ ਲੈਕੇ ਅਗਲੇ ਤਿੱਖੇ ਐਕਸ਼ਨ ਦਾ ਐਲਾਨ ਜਲਦ ਕਰੇਗੀ।
ਇਸ ਉਪਰੰਤ ਸੂਬਾ ਪੱਧਰੀ ਮੀਟਿੰਗ ਦੌਰਾਨ ਸੂਬਾ ਵਿੱਤ ਸਕੱਤਰ ਅਮਨਦੀਪ ਸਿੰਘ, ਜਿਲਾ ਸੰਗਰੂਰ ਦੀਦਾਰ ਸਿੰਘ ਛੋਕਰ ਪ੍ਧਾਨ, ਰਾਜਵੀਰ ਬਡਰੁੱਖਾਂ ਜਨਰਲ ਸਕੱਤਰ, ਜਿਲਾ ਪਟਿਆਲਾ ਗੁਰਮੇਲ ਸਿੰਘ ਵਿਰਕ ਪ੍ਧਾਨ, ਗੁਰਜੰਟ ਸਿੰਘ ਜਨਰਲ ਸਕੱਤਰ,ਭਗਵਾਨ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼ਿਵ ਰਾਣਾ ਪ੍ਧਾਨ ਮੁਹਾਲੀ, ਅਮਿਤ ਕਟੋਚ ਜਨਰਲ ਸਕੱਤਰ, ਜਗਸੀਰ ਸਿੰਘ ਭਾਂਖਰ ਜਿਲਾ ਪ੍ਧਾਨ ਫਿਰੋਜਪੁਰ, ਸੋਨੂੰ ਕਸ਼ਿਅਪ ਜਨਰਲ ਸਕੱਤਰ ਫਿਰੋਜਪੁਰ, ਧਰਮਿੰਦਰ ਸਿੰਘ ਮਾਨਸਾ, ਲਕਸ਼ਵੀਰ ਸਿੰਘ ਮਾਨਸਾ, ਪ੍ਰਭਜੋਤ ਸਿੰਘ ਆਈਟੀਆਈ ਮਾਨਸਾ, ਸੰਜੀਵ ਕੁਮਾਰ ਪ੍ਧਾਨ ਰੋਪੜ, ਜਗਤਾਰ ਸਿੰਘ ਰਾਜੋਆਣਾ ਚੇਅਰਮੈਨ ਲੁਧਿਆਣਾ, ਜਰਨੈਲ ਸਿੰਘ ਸੂਬਾ ਮੀਤ ਪ੍ਧਾਨ, ਸੁਰਿੰਦਰਪਾਲ ਸਿੰਘ ਪ੍ਧਾਨ ਫਤਿਹਗੜ੍ਹ ਸਾਹਿਬ, ਮਨਜੋਤ ਸਿੰਘ ਕਲੇਰ ਬੀਐਡ ਫਰੰਟ, ਸ਼ਿਵ ਕੁਮਾਰ ਜਿਲਾ ਪ੍ਰੀਸ਼ਦ ਪੰਜਾਬ ਆਦਿ ਵੱਲੋਂ ਸਾਫ ਸ਼ਬਦਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਜਲਦ ਤੋਂ ਜਲਦ ਬਹਾਲ ਕਰਨ ਲਈ ਸਰਕਾਰ ਤੋਂ ਮੰਗ ਕੀਤੀ ਅਤੇ ਮੰਗ ਜਲਦ ਪੂਰੀ ਨਾ ਹੋਣ ਦੀ ਸੂਰਤ ਵਿੱਚ ਹੋਰ ਤਿੱਖੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ।






















