ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਕਰਕੇ ਮੰਗੀ ਮਾਫੀ
ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ, 1ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮੰਗਲਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਲਈ ਪੰਜ ਪਿਆਰੇ ਸ਼ਬਦ ਦਾ ਇਸਤੇਮਾਲ ਕੀਤਾ ਸੀ। ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਦੁਆਰਾ ਰਾਵਤ ਨੂੰ ਤੁਰੰਤ ਸਿੱਖ ਕੌਮ ਤੋਂ ਮਾਫੀ ਮੰਗਣ ਲਈ ਕਿਹਾ ਜਾ ਰਿਹਾ ਸੀ।
ਹੁਣ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ ਉੱਤੇ ਮਾਫ਼ੀ ਮੰਗ ਲਈ ਹੈ। ਹਰੀਸ਼ ਰਾਵਤ ਨੇ ਇਕ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਤੋਂ ਗ਼ਲਤੀ ਹੋ ਗਈ ਹੈ। ਉਹ ਆਪਣੀ ਇਹ ਭੁੱਲ ਬਖਸ਼ਾਉਣਗੇ। ਸੂਬੇ ਦੇ ਕਿਸੇ ਵੀ ਗੁਰੂ ਘਰ ‘ਚ ਝਾੜੂ ਲਗਾ ਕੇ ਪਸ਼ਚਾਤਾਪ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜ ਪਿਆਰਿਆਂ ਦੀ ਤੁਲਨਾ ਕਰਨਾ ਬਿਲਕੁਲ ਵੀ ਨਹੀਂ ਸੀ।
ਆਪਣੇ ਟਵੀਟ ਹਰੀਸ਼ ਰਾਵਤ ਨੇ ਲਿਖਿਆ- ਕਦੀਂ ਤੁਸੀਂ ਆਦਰ ਸਨਮਾਨ ਵਿਅਕਤ ਕਰਦੇ ਹੋਏ ਕੁਝ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਦਿੰਦੇ ਹੋ ਜਿਹੜੇ ਇਤਰਾਜ਼ਯੋਗ ਹੁੰਦੇ ਹਨ। ਮੈਨੂੰ ਵੀ ਕੱਲ੍ਹ ਆਪਣੇ ਮਾਨੋਯ ਗਪ੍ਰਧਾਨ ਤੇ ਚਾਰ ਕਾਰਜਕਾਰੀ ਪ੍ਰਧਾਨਾਂ ਲਈ ਪੰਜ ਪਿਆਰੇ ਸ਼ਬਦ ਦੀ ਵਰਤੋਂ ਕਰਨ ਦੀ ਗ਼ਲਤੀ ਹੋਈ ਹੈ। ਮੈਂ ਦੇਸ਼ ਦੇ ਇਤਿਹਾਸ ਦਾ ਵਿਦਿਆਰਥੀ ਹਾਂ ਤੇ ਪੰਜ ਪਿਆਰਿਆਂ ਦੇ ਮੋਹਰੀ ਸਥਾਨ ਦੀ ਕਿਸੇ ਵੱਲੋਂ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਮੈਂ ਦੇਸ਼ ਦੇ ਇਤਿਹਾਸ ਦਾ ਵਿਦਿਆਰਥੀ ਹਾਂ ਤੇ ਪੰਜ ਪਿਆਰਿਆਂ ਦੇ ਮੋਹਰੀ ਸਥਾਨ ਦੀ ਕਿਸੇ ਹੋਰ ਨਾਲ ਤੁਲਨਾ ਨਹੀਂ ਕੀਤੀ ਜਾਸ ਕਦੀ ਹੈ। ਮੈਨੂੰ ਇਹ ਗ਼ਲਤੀ ਹੋਈ ਹੈ ਮੈਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਖ਼ਿਮਾ ਪ੍ਰਾਰਥੀ ਹਾਂ। ਮੈਂ ਪਸ਼ਚਾਤਾਪ ਸਰੂਪ ਆਪਣੇ ਸੂਬੇ ਦੇ ਕਿਸੇ ਗੁਰਦੁਆਰੇ ‘ਚ ਕੁਝ ਦੇਰ ਝਾੜੂ ਲਗਾ ਕੇ ਸਫ਼ਾਈ ਕਰਾਂਗਾ। ਮੈਂ ਸਿੱਖ ਧਰਮ ਅਤੇ ਉਸ ਦੀਆਂ ਮਹਾਨ ਪਰੰਪਾਰਵਾਂ ਪ੍ਰਤੀ ਹਮੇਸ਼ਾ ਸਮਰਪਿਤ ਭਾਵ ਤੇ ਆਦਰ ਭਾਵ ਰੱਖਦਾ ਰਿਹਾ ਹਾਂ। ਮੈਂ ਚੰਪਾਵਤ ਜ਼ਿਲ੍ਹੇ ‘ਚ ਸਥਿਤ ਸ੍ਰੀ ਰੀਠਾ ਸਾਹਿਬ ਦੇ ਮਿੱਠੇ-ਰੀਠੇ, ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ, ਨਾ ਜਾਣੇ ਕਿੰਨੇ ਲੋਕਾਂ ਨੂੰ ਪ੍ਰਸਾਦ ਸਰੂਪ ਪਹੁੰਚਾਉਣ ਦਾ ਕੰਮ ਕੀਤਾ ਹੈ। ਜਦੋਂ ਮੁੱਖ ਮੰਤਰੀ ਬਣਿਆ ਤਾਂ ਸ੍ਰੀ ਨਾਨਕਮੱਤਾ ਸਾਹਿਬ ਤੇ ਰੀਠਾ ਸਾਹਿਬ, ਜਿੱਥੇ ਦੋਵਾਂ ਥਾਵਾਂ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਧਾਰੇ ਸਨ, ਸੜਕ ਨਾਲ ਜੋੜਨ ਦਾ ਕੰਮ ਕੀਤਾ। ਹਿਮਾਲਿਆਈ ਸੁਨਾਮੀ ਦੇ ਤੌਰ ‘ਤੇ ਹੇਮਕੁੰਡ ਸਾਹਿਬ ਯਾਤਰਾ ਸੁਚਾਰੂ ਰੂਪ ‘ਚ ਚੱਲ ਸਕੇ, ਉੱਥੇ ਹੀ ਮੇਰੇ ਦਫ਼ਤਰ ਹੋਏ ਕੰਮ ਨੂੰ ਅੱਜ ਵੀ ਦੇਖਿਆ ਜਾ ਸਕਦਾ ਹੈ। ਸਮਾਂ ਕੁਝ ਹੋਰ ਮਿਲ ਗਿਆ ਹੁੰਦਾ ਤਾਂ ਘੰਰੀਆ ਤੋਂ ਹੇਮਕੁੰਡ ਦੇ ਮਾਰਗ ਤਕ ਰੋਪਵੇ ਦਾ ਨਿਰਮਾਣ ਵੀ ਆਰੰਭ ਕਰ ਦਿੱਤਾ ਹੁੰਦਾ। ਮੈਂ ਮੁੜ ਆਦਰ ਸੂਚਕ ਸ਼ਬਦ ਸਮਝ ਕੇ ਵਰਤੇਂ ਗਏ ਆਪਣੇ ਸਬਦ ਲਈ ਮੈਂ ਸਭ ਤੋਂ ਮਾਫ਼ੀ ਚਾਹੁੰਦਾ ਹਾਂ।
कभी आप आदर व्यक्त करते हुये, कुछ ऐसे शब्दों का उपयोग कर देते हैं जो आपत्तिजनक होते हैं। मुझसे भी कल अपने माननीय अध्यक्ष व चार कार्यकारी अध्यक्षों के लिए पंज प्यारे शब्द का उपयोग करने की गलती हुई है। मैं देश के इतिहास का विद्यार्थी हूंँ और पंज प्यारों के अग्रणी स्थान की किसी और से तुलना नहीं की जा सकती है। मुझसे ये गलती हुई है, मैं लोगों की भावनाओं को ठेस पहुंचाने के लिए क्षमा प्रार्थी हूँ। मैं प्रायश्चित स्वरूप अपने राज्य के किसी गुरुद्वारे में कुछ देर झाड़ू लगाकर सफाई करूंगा। मैं सिख धर्म और उसकी महान परंपराओं के प्रति हमेशा समर्पित भाव और आदर भाव रखता रहा हूँ। मैंने चंपावत जिले में स्थित श्री रीठा साहब के मीठे-रीठे, देश के राष्ट्रपति से लेकर, न जाने कितने लोगों को प्रसाद स्वरूप पहुंचाने का काम किया है। जब मुख्यमंत्री बना तो श्री नानकमत्ता साहब और रीठा साहब, जहां दोनों स्थानों पर श्री गुरु नानक देव जी पधारे थे, सड़क से जोड़ने का काम किया। हिमालयी सुनामी के दौर में हेमकुंड साहिब यात्रा सुचारू रूप से चल सके, वहां मेरे कार्यकाल में हुये काम को आज भी देखा जा सकता है। समय कुछ और मिल गया होता तो घंगरिया से हेमकुंड साहब के मार्ग तक रोपवे का निर्माण भी प्रारंभ कर दिया होता। मैं पुनः आदर सूचक शब्द समझकर उपयोग किये गये अपने शब्द के लिये मैं सबसे क्षमा चाहता हूँ।






















