ਪੀਐਮ ਮੋਦੀ ਅੱਜ ਸਵਾਮੀ ਪ੍ਰਭੂਪਦ ਦੀ ਜਯੰਤੀ ਮੌਕੇ 125 ਰੁਪਏ ਦਾ ਸਿੱਕਾ ਕਰਨਗੇ ਜਾਰੀ

ਨਵੀਂ ਦਿੱਲੀ,1ਸਤੰਬਰ(ਵਿਸ਼ਵ ਵਾਰਤਾ)-: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਕੌਨ ਦੇ ਸੰਸਥਾਪਕ ਸ੍ਰੀਲ ਭਕਤੀਵੇਦਾਂਤ ਸਵਾਮੀ ਪ੍ਰਭੂਪਦ ਦੀ 125 ਵੀਂ ਜਯੰਤੀ ‘ਤੇ 125 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕਰਨਗੇ। ਇਸ ਤੋਂ ਇਲਾਵਾ ਉਹ 4.30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਇਕੱਠ ਨੂੰ ਸੰਬੋਧਨ ਵੀ ਕਰਨਗੇ। ਪ੍ਰਧਾਨ ਮੰਤਰੀ ਦਫਤਰ (ਪੀਐਮਓ) ਨੇ ਇਹ ਜਾਣਕਾਰੀ ਦਿੱਤੀ।






















