ਕਾਂਗਰਸ ਚ ਚੱਲ ਰਹੇ ਕਾਟੋ-ਕਲੇਸ਼ ਨੂੰ ਲੈ ਕੇ ਹਰੀਸ਼ ਰਾਵਤ ਵੱਲੋਂ ਮੀਟਿੰਗ ਦਾ ਦੌਰ ਸ਼ੁਰੂ
ਪੜ੍ਹੇ, ਨਵਜੋਤ ਸਿੰਘ ਸਿੱਧੂ ਤੇ ਹੋਰ ਕਿਹੜੇ ਆਗੂਆਂ ਨਾਲ ਕਰ ਰਹੇ ਹਨ ਮੀਟਿੰਗ

ਚੰਡੀਗੜ੍ਹ,31ਅਗਸਤ(ਵਿਸ਼ਵ ਵਾਰਤਾ)- :- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅੱਜ ਚੰਡੀਗੜ੍ਹ ਪਹੁੰਚੇ ਹਨ। ਉਹਨਾਂ ਦੀ ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਭਵਨ ਚ ਪੰਜਾਬ ਨਵਜੋਤ ਸਿੰਘ ਸਿੱਧੂ ਨਾਲ ਪਿਛਲੇ ਇਕ ਘੰਟੇ ਤੋਂ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਤੋਂ ਇਲਾਵਾ ਦੋ ਵਰਕਿੰਗ ਪ੍ਰਧਾਨ ਕੁਲਜੀਤ ਨਾਗਰਾ ਤੇ ਪਵਨ ਗੋਇਲ ਹਾਜ਼ਰ ਸਨ।

ਦੱਸਣਯੋਗ ਹੈ ਕਿ ਹਰੀਸ਼ ਰਾਵਤ ਨੇ ਜਿਉਂ ਹੀ ਚੰਡੀਗੜ੍ਹ ਚ ਐਂਟਰੀ ਕੀਤੀ ਤਾਂ ਉਨ੍ਹਾਂ ਨੂੰ ਸਿੱਧੇ ਪਰਗਟ ਸਿੰਘ ਹੀ ਕਾਂਗਰਸ ਭਵਨ ਲੈ ਕੇ ਆਏ। ਹਰੀਸ਼ ਰਾਵਤ ਦੇ ਰਹਿਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਭਵਨ ਵਿੱਚ ਕਮਰਾ ਪਹਿਲਾਂ ਹੀ ਬੁੱਕ ਕੀਤਾ ਗਿਆ ਹੈ ।






















