ਅੰਮ੍ਰਿਤਸਰ ਵਿਖੇ ਹੋਇਆ ਨਵਜੋਤ ਸਿੰਘ ਸਿੱਧੂ ਦਾ ਜਬਰਦਸਤ ਵਿਰੋਧ
ਸਾਢੇ ਚਾਰ ਸਾਲ ਹਲਕੇ ਵਿੱਚੋਂ ਗਾਇਬ ਰਹਿਣ ਦੇ ਲਗਾਏ ਦੋਸ਼
ਅੰਮ੍ਰਿਤਸਰ,30 ਅਗਸਤ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਨੂੰ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਹ ਇੱਥੇ ਸਥਿਤ ਰਾਮ ਮੰਦਿਰ ਦੇ 100 ਫੁੱਟੀ ਸੜਕ ਤੇ ਗੇਟ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ। ਇਸ ਦੌਰਾਨ ਕੁੱਝ ਸਥਾਨਕ ਦੁਕਾਨਦਾਰਾਂ ਤੇ ਹੋਰ ਲੋਕਾਂ ਨੇ ਉਹਨਾਂ ਖਿਲਾਫ ਨਾਅਰੇਬਾਜੀ ਕੀਤੀ । ਲੋਕਾਂ ਦਾ ਕਹਿਣਾ ਸੀ ਸਿੱਧੂ ਸਾਢੇ ਚਾਰ ਸਾਲਾਂ ਦੇ ਵਕਫੇ ਦੌਰਾਨ ਹਲਕੇ ਵਿੱਚੋਂ ਗਾਇਬ ਰਹੇ ਹਨ।























