ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਨੂੰ ਮਿਲਿਆ ਆਪਣਾ ਪਹਿਲਾ ਸੋਨ ਤਮਗਾ
ਭਾਰਤ ਦੀ ਅਵਨੀ ਲੱਖੇੜਾ ਨੇ ਰਚਿਆ ਇਤਿਹਾਸ

ਚੰਡੀਗੜ੍ਹ, 30ਅਗਸਤ(ਵਿਸ਼ਵ ਵਾਰਤਾ)-ਭਾਰਤ ਦੀ ਅਵਨੀ ਲੱਖੇੜਾ ਨੇ ਟੋਕੀਓ ਪੈਰਾਲੰਪਿਕਸ ਵਿੱਚ ਇਤਿਹਾਸ ਰਚ ਦਿੱਤਾ ਹੈ। ਅਵਨੀ ਲੱਖੇੜਾ ਨੇ 10 ਮੀਟਰ ਏਅਰ ਈਵੈਂਟ ਐਸਐਚ -1 ਵਿੱਚ ਇਹ ਸੋਨ ਤਗਮਾ ਜਿੱਤਿਆ। ਟੋਕੀਓ ਪੈਰਾਲੰਪਿਕਸ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਮਗਾ ਹੈ।






















