ਟੋਕੀਓ ਪੈਰਾਲੰਪਿਕਸ
ਭਾਰਤ ਦੀ ਭਾਵਿਨਾਬੇਨ ਪਟੇਲ ਨੇ ਰਚਿਆ ਇਤਿਹਾਸ
ਟੇਬਲ ਟੈਨਿਸ ਦੇ ਮਹਿਲਾ ਸਿੰਗਲਜ਼ ਮੈਚ ਵਿੱਚ ਚਾਂਦੀ ਦਾ ਤਗਮਾ ਕੀਤਾ ਆਪਣੇ ਨਾਂ, ਗੋਲਡ ਜਿੱਤਣ ਤੋਂ ਖੁੰਝੀ

ਚੰਡੀਗੜ੍ਹ, 29ਅਗਸਤ(ਵਿਸ਼ਵ ਵਾਰਤਾ) ਭਾਰਤ ਦੀ ਭਾਵਿਨਾਬੇਨ ਪਟੇਲ ਨੇ ਅੱਜ ਇਤਿਹਾਸ ਰਚਿਆ ਹੈ। ਟੋਕੀਓ ਪੈਰਾਲੰਪਿਕਸ ਵਿੱਚ, ਭਾਵਿਨਾਬੇਨ ਪਟੇਲ ਨੇ ਟੇਬਲ ਟੈਨਿਸ ਦੇ ਮਹਿਲਾ ਸਿੰਗਲਸ ਵਿੱਚ ਕਲਾਸ -4 ਸ਼੍ਰੇਣੀ ਵਿੱਚ ਭਾਰਤ ਦਾ ਪਹਿਲਾ ਤਗਮਾ ਜਿੱਤਿਆ ਹੈ। ਫਾਈਨਲ ਵਿੱਚ ਭਾਵਨਾ ਦਾ ਮੁਕਾਬਲਾ ਵਿਸ਼ਵ ਦੀ ਨੰਬਰ -1 ਚੀਨੀ ਖਿਡਾਰਨ ਝੌ ਯਿੰਗ ਨਾਲ ਸੀ। ਯਿੰਗ ਨੇ ਭਾਵਨਾ ਨੂੰ 11-7, 11-5 ਅਤੇ 11-6 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਵਨਾ ਨੂੰ ਚਾਂਦੀ ਮਿਲੀ। ਉਹ ਟੇਬਲ ਟੈਨਿਸ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਵੀ ਹੈ।
ਉਸ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਚੀਨ ਦੀ ਝਾਂਗ ਮਿਆਂਓ ਨੂੰ 7-11, 11-7, 11-4, 9-11, 11-8 ਨਾਲ ਹਰਾਇਆ ਸੀ। ਭਾਵਨਾ ਨੇ ਕੁਆਰਟਰ ਫਾਈਨਲ ਵਿੱਚ ਸਰਬੀਆ ਦੇ ਬੋਰਿਸਲਾਵਾ ਰੈਂਕੋਵਿਚ ਪੇਰੀਕ ਨੂੰ ਲਗਾਤਾਰ ਤਿੰਨ ਗੇਮਾਂ ਵਿੱਚ 11-5, 11-6, 11-7 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਭਾਵਿਨਾਬੇਨ ਪਟੇਲ ਨੇ ਇਸ ਤੋਂ ਪਹਿਲਾਂ ਪ੍ਰੀ-ਕੁਆਰਟਰ ਫਾਈਨਲ ਵਿੱਚ ਬ੍ਰਾਜ਼ੀਲ ਦੀ ਜੋਇਸ ਡੀ ਓਲੀਵੀਰਾ ਨੂੰ 12-10, 13-11, 11-6 ਨਾਲ ਹਰਾਇਆ ਸੀ। ਉਹ ਪੈਰਾਲੰਪਿਕਸ ਵਿੱਚ ਟੇਬਲ ਟੈਨਿਸ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।






















